ਅਕਸ ਨਿਊਜ ਭੋਗਪੁਰ (Samajweekly) (ਹਰਨਾਮ ਦਾਸ ਚੋਪੜਾ) ਸਿੰਗਰ ਨੀਰੂ ਜੱਸਲ ਦਾ ਭਗਤੀਮਈ ਰੰਗ ਵਿਚ ਰੰਗਿਆ ਹੋਇਆ ਧਾਰਮਿਕ ਟਰੈਕ “ਗੁਰੂ ਮੇਰਾ” ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋ ਆਪਣੇ ਕਰ ਕਮਲਾ ਨਾਲ ਰਲੀਜ ਕੀਤਾ ਗਿਆ।ਨੀਰੂ ਜੱਸਲ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰਾ ਇਹ ਦੂਸਰਾ ਧਾਰਮਿਕ ਟਰੈਕ ਹੈ ਤੇ ਮੈਂ ਵਡਭਾਗੀ ਹਾਂ ਕਿ ਸੰਤਾ ਮਹਾਂਪੁਰਖਾ ਵੱਲੋਂ ਮੇਰਾ ਗੀਤ ਰਲੀਜ ਕੀਤਾ ਗਿਆ।ਉਨਾਂ ਦੱਸਿਆ ਇਹ ਟਰੈਕ ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਆ ਰਿਹਾ ਹੈ ਇਸ ਧਾਰਮਿਕ ਟਰੈਕ ਨੂੰ ਗੀਤਕਾਰ ਹੈਪੀ ਡੱਲੀ ਨੇ ਲਿਖਿਆ ਹੈ ਅਤੇ ਇਸ ਦਾ ਮਿਊਜਕ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਸਾਬ ਸਿੰਘ ਨੇ ਕੀਤਾ ਹੈ।ਇਸ ਦਾ ਵੀਡੀਓ ਨੀਸ਼ੂ ਕਸ਼ਅਪ ਨੇ ਕੀਤਾ ਹੈ।ਪੋਸਟਰ ਡਿਜਾਇਨ ਮਨਦੀਪ ਕੇ ਬੀ ਨੇ ਕੀਤਾ ਹੈ।ਉਨਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਆਪਣੀ ਜਿੰਦਗੀ ਚੋਂ 5 ਮਿੰਟ ਦਾ ਕੀਮਤੀ ਸਮਾਂ ਕੱਢਕੇ ਜਰੂਰ ਸੁਣਨ।ਇਸ ਮੋਕੇ ਉਨਾਂ ਦੇ ਨਾਲ ਗੀਤਕਾਰ ਹੈਪੀ ਡੱਲੀ,ਸਿੰਗਰ ਪ੍ਰਦੀਪ ਭੱਟੀ,ਪ੍ਰੋਡਿਊਸਰ ਨੀਲਮ ਰਾਣੀ,ਰਸ਼ਮੀ ਜੱਸਲ ਅਤੇ ਸਿਦਕ ਭੱਟੀ ਆਦਿ ਮੌਜੂਦ ਸਨ।
ਖ਼ਬਰਾਂ ਡੇਰਾ ਸੱਚ ਖੰਡ ਬੱਲਾਂ ਤੋਂ ਦੁਨੀਆਂ ਭਰ ਦੇ ਵਿਚ ਰਲੀਜ ਹੋਇਆ ਨੀਰੂ...