ਟਰਾਂਸਫ਼ਾਰਮ ਤੋਂ ਡਿਗਣ ਕਾਰਨ ਪਾਵਰਕਾਮ ਦੇ ਮੁਲਾਜਮ ਲਾਇਨਮੈਨ ਦੀ ਮੌਤ

ਹੁਸ਼ਿਆਰਪੁਰ/ ਸ਼ਾਮਚੁਰਾਸੀ  (ਚੁੰਬਰ) (ਸਮਾਜ ਵੀਕਲੀ) :ਹੁਸ਼ਿਆਰਪੁਰ  ਜਲੰਧਰ ਰੋਡ ਤੇ ਨਸਰਾਲਾ ਸਰਕਾਰੀ ਸਕੂਲ ਨਜਦੀਕ ਬਿਜਲੀ ਠੀਕ ਕਰਦਿਆਂ ਡਿਊਟੀ ਵੇਲੇ ਕੰਮ ਕਰਦੇ ਪਾਵਕਾਮ ਦੇ ਲਾਇਨਮੈਨ ਦੀ ਹਾਦਸੇ ਦੋਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਲਾਇਨਮੈਨ ਮੇਜਰ ਸਿੰਘ (52) ਪੁੱਤਰ ਵੀਰ ਸਿੰਘ ਪਿੰਡ ਬੈਂਸ ਖੁਰਦ ਦੀ ਮੌਤ ਸਬੰਧੀ ਘਟਨਾਂ ਸਥਾਨ ਤੇ ਪਹੁੰਚੇ ਐਕਸੀਅਨ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਨੇਰੀ ਵੱਗਣ ਕਾਰਨ ਬਿੱਜਲੀ ਖ਼ਰਾਬ ਸੀ।

ਜਿਸ ਨੂੰ ਠੀਕ ਕਰਨ ਲਈ ਮ੍ਰਿਤਕ ਮੁਲਾਜਮ ਅਤੇ ਇਸ ਦਾ ਦੂਜਾ ਸਾਥੀ ਮਨੋਜ ਕੁਮਾਰ ਡਿਊਟੀ ਨਿਭਾਅ ਰਹੇ ਸੀ। ਜਦੋਂ ਇਹ ਹਾਦਸੇ ਵਾਲੀ ਜਗ•ਾ ਟਰਾਂਸਫ਼ਾਰਮ ਤੇ ਚੱੜਿਆ ਹੋਇਆ ਸੀ ਤਾਂ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਰਕੇ ਥੱਲੇ ਡਿੱਗ ਪਿਆ। ਮੁਲਾਜਮ ਦੇ ਸਿਰ ਚ ਸੱਟ ਵੱਜਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸਾਥੀ ਮਨੋਜ ਕੁਮਾਰ ਵਲੋਂ ਲੋਕਾਂ ਦੀ ਮੱਦਦ ਨਾਲ ਪਹਿਲਾਂ ਭਾਰਜ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਹਾਲਤ ਨਾਜਕ ਦੇਖਦਿਆਂ ਡਾਕਟਰ ਵਲੋਂ ਉਥੋਂ ਰੈਫ਼ਰ ਕਰਨ ਤੇ ਫ਼ਿਰ ਅਮਨ ਹਾਸਪਤਾਲ ਲਿਜਾਇਆ ਗਿਆ ਜਿਥੇ ਡਿਊਟੀ ਡਾ: ਵਲੋਂ ਜਖ਼ਮੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਜਿਥੇ ਐਕਸੀਅਨ ਹਰਮਿੰਦਰ ਸਿੰਘ ਨੇ ਆਪਣੇ ਮੁਲਾਜਮ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ, ਉਥੇ ਹੀ ਇੰਡਸਟਰੀ ਐਸੋਸੀਏਸ਼ਨ ਨਸਰਾਲਾ ਅਤੇ ਸਮੂਹ ਪਾਵਰਕਾਮ ਵਰਕਰਾਂ ਨੇ ਵੀ ਅਫ਼ਸੋਸ ਪ੍ਰਗਟ ਕਰਦਿਆ ਕਿਹਾ ਕਿ ਮੇਜਰ ਸਿੰਘ ਚੰਗਾ ਵਰਕਰ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਸੀ। ਇਸ ਮੌਕੇ ਐਸ. ਡੀ. ਓ. ਜਸ਼ਪਾਲ ਸਿੰਘ, ਜੇ. ਈ. ਰੇਨੂ ਬਖਸ਼ੀ, ਲਾਇਨਮੈਨ ਪਵਨ ਕੁਮਾਰ ਆਦਿ ਹਾਜ਼ਰ ਸਨ।

Previous articleਡੇਰਾ ਸਾਹਿਬ ਦੁਆਰ (ਸਤਿ ਸਾਹਿਬ) ਦੇ ਸੰਤ ਗੁਰਪਾਲ ਦਾਸ ਹੋਏ ਬ੍ਰਹਮਲੀਨ
Next articleਸਿਹਤ ਮੁਲਾਜ਼ਮ 7 ਅਗਸਤ ਨੂੰ ਘੇਰਨਗੇ ਮੋਤੀ ਮਹਿਲ