ਨਸਰਾਲਾ/ਸ਼ਾਮਚੁਰਾਸੀ, 3 ਜੁਲਾਈ (ਚੁੰਬਰ) (ਸਮਾਜਵੀਕਲੀ)– ਗੁਰਸਿੱਖ ਮਹਾਂ ਸਭਾ ਵਲੈਫੇਅਰ ਸੁਸਾਇਟੀ ਨੂੰੇ ਡੇਰਾ ਰਾਮਪੁਰਾ ਮੇਘੋਵਾਲ ਗੰਜਿਆਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਇੰਦਰ ਦਾਸ ਜੀ ਦੀ ਯੋਗ ਅਗਵਾਈ ਹੇਠ ਸੰਤ ਬਾਬਾ ਮਹਿੰਦਰ ਦਾਸ, ਸੰਤ ਬਾਬਾ ਅਮਰੀਕ ਦਾਸ, ਸੰਤ ਬਾਬਾ ਗੁਰਪਾਲ ਦਾਸ, ਸਰਪੰਚ ਮੇਘੋਵਾਲ ਸੁਰਜੀਤ ਸਿੰਘ ਅਣਖੀ ਦੀ ਹਾਜ਼ਰੀ ਵਿਚ 30 ਗੁਰੂ ਕੇ ਵਜੀਰਾਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ ਗਈਆਂ।
ਇਸ ਸਮਾਗਮ ਵਿਚ ਧਰਮਿੰਦਰ ਸਿੰਘ ਪ੍ਰਧਾਨ, ਗੁਰਚਰਨ ਸਿੰਘ ਜਖਮੀਂ ਉਪ ਪ੍ਰਧਾਨ, ਸਰਬਜੀਤ ਸਿੰਘ ਪ੍ਰੈਸ ਸਕੱਤਰ, ਸੋਮਪਾਲ ਸਿੰਘ ਕੈਸ਼ੀਅਰ ਤੋਂ ਇਲਾਵਾ ਇਲਾਕੇ ਦੇ ਪਾਠੀ ਸਿੰਘ ਹਾਜ਼ਰ ਸਨ। ਅੰਤ ਵਿਚ ਮਹਾਂ ਸਭਾ ਵਲੋਂ ਸੰਤ ਇੰਦਰ ਦਾਸ ਜੀ ਅਤੇ ਸਭ ਮਹਾਪੁਰਸ਼ਾਂ, ਸਰਪੰਚ ਸੁਰਜੀਤ ਸਿੰਘ ਅਣਖੀ ਅਤੇ ਡੇਰੇ ਦੀਆਂ ਸੰਗਤਾਂ ਦੀਆਂ ਦਾ ਧੰਨਵਾਦ ਕੀਤਾ ਗਿਆ।