ਸ਼੍ਰੀ ਗੁਰੂ ਰਵਿਦਾਸ ਕਲੱਬ ਨੇ ਧਰਮਸ਼ਾਲਾ ਨੂੰ ਜਰੂਰੀ ਵਸਤਾਂ ਕੀਤੀਆਂ ਭੇਂਟ

ਸ਼ਾਮਚੁਰਾਸੀ, 3 ਜੁਲਾਈ (ਚੁੰਬਰ) (ਸਮਾਜਵੀਕਲੀ)  – ਸ਼੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਵਲੋਂ ਧਰਮਸ਼ਾਲਾ ਧਾਰੀਵਾਲ ਨੂੰ ਬਰਤਨ ਦਾਨ ਅਤੇ ਹੋਰ ਗੁਰੂ ਘਰ ਦਾ ਸਮਾਨ ਦਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਘਰ ਨੂੰ ਤਿੰਨ ਵੱਡੀਆਂ ਪਰਾਤਾਂ, 11 ਕੜਸ਼ੀਆਂ, ਚੰਦੋਆ ਸਾਹਿਬ ਅਤੇ ਹੋਰ ਜਰੂਰੀ ਬਰਤਨ ਦਾਨ ਕੀਤੇ ਗਏ। ਕਲੱਬ ਦੇ ਪ੍ਰਧਾਨ ਸੁਰਿੰਦਰ ਬੱਬੀ, ਮਨਪ੍ਰੀਤ ਬੰਗੜ, ਬਾਬਾ ਗੁਰਵਿੰਦਰ ਨੇ ਕਿਹਾ ਕਿ ਸਤਿਗੁਰਾਂ ਦੇ ਆਸ਼ੀਰਵਾਦ ਨਾਲ ਉਹ ਅੱਗੇ ਤੋਂ ਵੀ ਇਹ ਸੇਵਾ ਕਰਦੇ ਰਹਿਣਗੇ ਅਤੇ ਧਰਮਸ਼ਾਲਾ ਲਈ ਲੋੜੀਂਦੀਆਂ ਚੀਜਾਂ ਮੁਹੱਈਆ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣਗੇ। ਗੁਰੁ ਰਵਿਦਾਸ ਧਰਮਸ਼ਾਲਾ ਕਮੇਟੀ ਦੇ ਅਹੁਦੇਦਾਰ ਵਲੋਂ ਕਲੱਬ ਮੈਂਬਰਾਂ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਗਿਆ।

Previous articleਡੇਰਾ ਰਾਮਪੁਰਾ ਮੇਘੋਵਾਲ ਨੇ ਪਾਠੀ ਸਿੰਘਾਂ ਨੂੰ ਵੰਡਿਆ ਰਾਸ਼ਨ
Next articleਚੱਕ ਗੁੱਜਰਾਂ ਸਕੂਲ ਦੀ ਅਨਮੋਲਪ੍ਰੀਤ ਨੇ ਸਕੂਲ ਦਾ ਨਾਮ ਚਮਕਾਇਆ