ਮਾਈਕਰੋਸਾਫ਼ਟ ਦੇ ਸੀਈਓ ਸੱਤਿਆ ਨਡੇਲਾ ਨੇ ਅੱਜ ਕਿਹਾ ਕਿ ਡੇਟਾ ਨਿੱਜਤਾ ਨੂੰ ਮਨੁੱਖੀ ਹੱਕ ਵਜੋਂ ਵੇਖਿਆ ਜਾਣਾ ਚਾਹੀਦਾ ਹੈ, ਜਿਸ ਨੂੰ ਪੂਰੀ ਸੁਰੱਖਿਆ ਦੇਣ ਦੀ ਲੋੜ ਹੈ ਤੇ ਜਿਸ ਵਿੱਚ ਪੂਰੀ ਪਾਰਦਰਸ਼ਤਾ ਹੋਵੇ। ਨਡੇਲਾ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਸਿਖਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਸ਼ਾਲ ਡੇਟਾ ਨੂੰ ਸਮਾਜ ਦੀ ਭਲਾਈ ਲਈ ਵਰਤਿਆ ਜਾਵੇ। ਉਨ੍ਹਾਂ ਸੀਈਓ ਦੀ ਤਨਖਾਹ ਤੇ ਹੋਰ ਭੱਤਿਆਂ ਨੂੰ ਲੈ ਕੇ ਵਿਚਾਰ ਚਰਚਾ ਦੀ ਵੀ ਵਕਾਲਤ ਕੀਤੀ। ਉਨ੍ਹਾਂ ਨਿੱਜਤਾ ਦੀ ਗੱਲ ਕਰਦਿਆਂ ਕਿਹਾ ਕਿ ਡੇਟਾ ਦੇ ਸਤਿਕਾਰ ਨੂੰ ਬਹਾਲ ਰੱਖਣਾ ਅਹਿਮ ਹੈ, ਪਰ ਉਸ ਤੋਂ ਅਗਲਾ ਕਦਮ ਇਹ ਕੰਟਰੋਲ ਰੱਖਣਾ ਹੈ ਕਿ ਇਸ ਡੇਟਾ ਨੂੰ ਵਿਸ਼ਵ ਵਿੱਚ ਕਿਸ ਤਰ੍ਹਾਂ ਵਰਤਿਆ ਜਾਵੇਗਾ। ਖਪਤਕਾਰਾਂ ਤੇ ਐਡਵਰਟਾਈਜ਼ਰਜ਼ ਨੂੰ ਜੇਕਰ ਇਸ ਡੇਟਾ ਦਾ ਲਾਹਾ ਮਿਲੇ ਤਾਂ ਕਿੰਨਾ ਚੰਗਾ ਹੋਵੇ। 2020 ਵਿੱਚ ਡੇਟਾ ਦਾ ਸਤਿਕਾਰ ਬਣਾਈ ਰੱਖਣ ਤੇ ਨਵੇਂ ਕਾਰੋਬਾਰੀ ਮਾਡਲਾਂ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।
INDIA ਡੇਟਾ ਨਿੱਜਤਾ ਨੂੰ ਮਨੁੱਖੀ ਹੱਕ ਵਾਂਗ ਵੇਖਿਆ ਜਾਵੇ: ਨਡੇਲਾ