ਰੌਬਰਟ ਵਾਡਰਾ ਨੇ ਹਾਈ ਕੋਰਟ ’ਚ ਈਡੀ ਦੀ ਚੁਣੌਤੀ ਦਾ ਵਿਰੋਧ ਕੀਤਾ

ਮਨੀ ਲਾਂਡਰਿੰਗ ਕੇਸ ’ਚ ਰੌਬਰਟ ਵਾਡਰਾ ਨੇ ਦਿੱਲੀ ਹਾਈ ਕੋਰਟ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਸ ਦੀ ਜ਼ਮਾਨਤ ਅਰਜ਼ੀ ਨੂੰ ਦਿੱਤੀ ਚੁਣੌਤੀ ਦਾ ਵਿਰੋਧ ਕੀਤਾ ਹੈ। ਸ੍ਰੀ ਵਾਡਰਾ ਨੇ ਕਿਹਾ ਕਿ ਅਜਿਹੀ ਕੋਈ ਵੀ ਮਿਸਾਲ ਨਹੀਂ ਦਿੱਤੀ ਜਾ ਸਕਦੀ, ਜਿਸ ਵਿੱਚ ਉਸ ਨੇ ਜਾਂਚ ਵਿੱਚ ਸਹਿਯੋਗ ਨਾ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਨਾ ਹੀ ਕੋਈ ਛੇੜਛਾੜ ਕਰ ਸਕਦਾ ਹੈ ਕਿਉਂਕਿ ਈਡੀ ਪਹਿਲਾਂ ਹੀ ਇਸ ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਚੁੱਕੀ ਹੈ। ਇਹ ਮਾਮਲਾ ਹੁਣ 26 ਸਤੰਬਰ ਨੂੰ ਅਦਾਲਤ ਵਿੱਚ ਸੁਣਵਾਈ ਲਈ ਆਉਣ ਵਾਲਾ ਹੈ। ਈਡੀ ਨੇ ਹਾਈ ਕੋਰਟ ਵਿੱਚ ਇਸ ਆਧਾਰ ’ਤੇ ਵਾਡਰਾ ਦੀ ਅਗਾਊਂ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ ਕਿ ਰੌਬਰਟ ਵਾਡਰਾ ਦੀ ਹਿਰਾਸਤ ਦੀ ਉਨ੍ਹਾਂ ਨੂੰ ਲੋੜ ਸੀ ਕਿਉਂਕਿ ਵਾਡਰਾ ਨੇ ਜਾਂਚ ਵਿੱਚ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ।

Previous articleਜਿ਼ਮਨੀ ਚੋਣਾਂ: ਭਾਜਪਾ ਨੇ ਦੋ ਹਲਕਿਆਂ ਲਈ ਭੇਜੇ 18 ਨਾਮ
Next articleਹਵਾਈ ਸੈਨਾ ਅੱਡੇ ਨੇੜੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਨੋਟਿਸ