ਅੱਪਰਾ (ਸਮਾਜਵੀਕਲੀ)-ਸੀ. ਐੱਚ. ਸੀ. ਅੱਪਰਾ ਦੇ ਡਾਕਟਰ ਗੌਰਵ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਦੀ ਅਗਵਾਈ ਹੇਠ ਏ. ਐਨ. ਐਮਜ਼ ਕਮਲਜੀਤ ਕੌਰ, ਹਿਨਾ ਸ਼ਰਮਾ, ਹੈਲਥ ਵਰਕਰ ਰੂਪ ਲਾਲ, ਆਸ਼ਾ ਫੈਸੀਲੀਟੇਟਰ ਰਾਜਬੀਰ ਤੇ ਸਮੂਹ ਆਸ਼ਾ ਵਰਕਰਜ਼ ਦੁਆਰਾ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਉਨਾਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਫਰਿੱਜ, ਕੂਲਰ, ਪੁਰਾਣੇ ਟਾਇਰਾਂ, ਗਮਲੇ ਆਦਿ ‘ਚ ਗੰਦਾ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ, ਜਿਸ ਕਾਰਣ ਇਹ ਬਿਮਾਰੀਆਂ ਫੈਲਦੀਆਂ ਹਨ। ਉਨਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਮੱਛਰ ਲਾਰਵਾ ਸਟੇਜ ‘ਤੇ ਹੀ ਖਤਮ ਹੋ ਜਾਂਦਾ ਹੈ। ਜਿਸ ਨੂੰ ਸਰਕਾਰ ਵਲੋਂ ਫਰਾਈ ਡੇਅ ਤੇ ਡਰਾਈ ਡੇਅ ਵਜ਼ੋਂ ਮਨਾਇਆ ਜਾਂਦਾ ਹੈ।