‘ਕੁੱਖ ‘ਚ ਧੀ, ਜ਼ਮੀਨ ‘ਚ ਪਾਣੀ, ਨਾਂ ਸਾਭੋਂ ਤਾਂ ਖਤਮ ਕਹਾਣੀ’-ਸਰਪੰਚ ਮਨਜੀਤ ਕੌਰ

ਅੱਪਰਾ/ ਲੁਧਿਆਣਾ (ਸਮਾਜਵੀਕਲੀ)-ਵਰਤਮਾਨ ਸਮੇਂ ‘ਚ ਜ਼ਮੀਨ ਅੰਦਰਲਾ ਪੀਣ ਯੋਗ ਸ਼ੁੱਧ ਪਾਣੀ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਇਸੇ ਤਰਾਂ ਤਕਨੀਨੀ ਯੁੱਗ ਦੇ ਆ ਜਾਣ ਦੇ ਕਾਰਣ ਪੰਜਾਬ ਅੰਦਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਵੀ ਦਿਨੋਂ ਦਿਨ ਘਟ ਰਹੀ ਹੈ।
ਆਉਣ ਵਾਲੇ ਭਵਿੱਖੀ ਖਤਰੇ ਸੰਬੰਧੀ ਸੁਚੇਤ ਕਰਦਿਆਂ ਸ੍ਰੀਮਤੀ ਮਨਜੀਤ ਕੌਰ ਸਰਪੰਚ ਪਿੰਡ ਚਚਰਾੜੀ ਤੇ ਉੱਘੀ ਸਮਾਜ ਸੇਵਿਕਾ ਨੇ ਕਿਹਾ ਕਿ ਇਨਾਂ ਖਤਰਿਆਂ ਨੂੰ ਦੂਰ ਕਰਨ ਲਈ ਮਨੁੱਖ ਨੂੰ ਵੀ ਦੂਰ-ਅੰਦੇਸ਼ੀ ਵਾਲੀ ਸੋਚ ਦਾ ਹਾਣੀ ਹੋਣਾ ਪਵੇਗਾ। ਸਰਪੰਚ ਮਨਜੀਤ ਕੌਰ ਨੇ  ‘ਕੁੱਖ ‘ਚ ਧੀ, ਜ਼ਮੀਨ ‘ਚ ਪਾਣੀ, ਨਾਂ ਸਾਭੋਂ ਤਾਂ ਖਤਮ ਕਹਾਣੀ’ ਦਾ ਤਰਕ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਵੀ ਇਸ ਕਹਾਵਤ ਦੇ ਅਨੁਸਾਰ ਨਾਜ਼ੁਕ ਬਣੇ ਹੋਏ ਹਨ।
ਉਨਾਂ ਕਿਹਾ ਕਿ ਰਾਜ ਸਰਕਾਰ ਇਸ ਦੇ ਹਲ ਲਈ ਯੋਗ ਉਪਰਾਲੇ ਕਰ ਰਹੀ ਹੈ। ਉਨਾਂ ਅੱਗੇ ਜੋਰ ਦਿੰਦਿਆਂ ਕਿਹਾ ਕਿ ਇਸ ਸੱਭ ਦੇ ਨਾਲ ਨਾਲ ਹੀ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਣ ਨੂੰ ਬਚਾਈ ਰੱਖਣ ਲਈ ਵੀ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਗਲਾਤ ਤੇ ਵਣ ਵਿਭਾਗ ਵਲੋਂ ਬਰਸਾਤ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਆਉਣ ਵਾਲੇ ਦਿਨਾਂ ‘ਚ ਬੂਟੇ ਲਗਾਏ ਜਾਣੇ ਹਨ, ਇਸ ਮੁਹਿੰਮ ‘ਚ ਨੌਜਵਾਨਾਂ ਨੂੰ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ।

 

Previous articleਆਵਾਰਾ ਪਸ਼ੂ ਤੇ ਆਵਾਰਾ ਕੁੱਤਿਆਂ ਦੀ ਦਹਿਸ਼ਤ, ਸਰਕਾਰ ਮੌਨ
Next articleਡੇਂਗੂ, ਮਲੇਰੀਆ ਤੇ ਚਿਕਨਗੁਨੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ