ਡੀ ਡੀ ਪੰਜਾਬੀ ਜਲੰਧਰ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ

ਸ਼ਾਮਚੁਰਾਸੀ, (ਚੁੰਬਰ)(ਸਮਾਜਵੀਕਲੀ) – ਐਸ. ਸੀ. ਬੀ. ਸੀ ਵੈਲਫੇਅਰ ਫਰੰਟ ਪੰਜਾਬ ਵਲੋਂ ਫਿਲਮੀਂ ਅਦਾਕਾਰ ਸਿੰਗਰ ਡੀ ਡੀ ਪੰਜਾਬੀ ਜਲੰਧਰ ਦੇ ਪ੍ਰੋਡਿਊਸਰ ਸ਼੍ਰੀ ਮਨੋਹਰ ਧਾਰੀਵਾਲ ਨੂੰ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜੋ ਸੰਗੀਤ ਦੇ ਨਾਲ ਸਬੰਧਿਤ ਸ਼ਖਸ਼ੀਅਤਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਫਿਲਮੀਂ ਅਤੇ ਸੰਗੀਤ ਖੇਤਰ ਦੇ ਲੋਕ ਵੈਲਫੇਅਰ ਫਰੰਟ ਦਾ ਹਿੱਸਾ ਬਣ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਸੰਗੀਤ ਖੇਤਰ ਨਾਲ ਹੋਰ ਵੀ ਜੁੜੀਆਂ ਨਾਮਵਰ ਸਖਸ਼ੀਅਤਾਂ ਨੂੰ ਇਸ ਟੀਮ ਦਾ ਹਿੱਸਾ ਬਣਾਇਆ ਜਾਵੇਗਾ ਅਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਪ੍ਰੋਡਿਊਸਰ ਮਨੋਹਰ ਧਾਰੀਵਾਲ ਨੂੰ ਇਸ ਨਿਯੁਕਤੀ ਤੇ ਚੁਫੇਰਿਓਂ ਮੁਬਾਰਕਾਂ ਮਿਲ ਰਹੀਆਂ ਹਨ।

Previous articleAssam floods claims 40 lives, affect two lakh people
Next articleਲੋਕ ਗਾਇਕ ਕਲਾ ਮੰਚ ਭੋਗਪੁਰ ਨੇ ਵੰਡਿਆ ਰਾਸ਼ਨ