ਡੀ ਟੀ ਐਫ ਨੇ ਕੀਤੀ ਬੇਰੁਜ਼ਗਾਰ ਅਧਿਆਪਕਾਂ ਉਤੇ ਸਰਕਾਰ ਵੱਲੋਂ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-   ਟੈੱਟ  ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕ ਸਰਕਾਰ ਤੋਂ ਆਪਣਾ ਕੋਰਸ ਅਤੇ ਟੈੱਟ ਪਾਸ ਕਰਨ ਉਪਰੰਤ ਰੁਜ਼ਗਾਰ ਦੀ ਮੰਗ ਕਰਨ ਦੇ ਬੁਨਿਆਦੀ ਹੱਕ ਦੀ ਵਰਤੋਂ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ   ਰੋਸ ਪ੍ਰਦਰਸ਼ਨ  ਕਰ ਰਹੇ ਸਨ ਕਿ ਪਟਿਆਲਾ ਪੁਲਸ ਪ੍ਰਸ਼ਾਸਨ ਵੱਲੋਂ ਰੁਜ਼ਗਾਰ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਡੀਟੀਐਫ ਪੰਜਾਬ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ

ਜ਼ਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾ ਜ਼ਿਲ੍ਹਾ ਸਕੱਤਰ ਜੋਤੀ ਮਹਿੰਦਰੂ ਮੀਤ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਈਟੀਟੀ ਅਧਿਆਪਕਾਂ ਉਪਰ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਆਗੂ ਸਰਵਣ ਸਿੰਘ ਔਜਲਾ ਅਤੇ ਜੋਤੀ ਮਹਿੰਦਰੂ ਨੇ ਕਿਹਾ ਕਿ   ਕੈਪਟਨ ਸਰਕਾਰ ਘਰ ਘਰ ਰੁਜ਼ਗਾਰ ਦੇਣ ਦੇ   ਵਾਅਦੇ ਨਾਲ ਹੋਂਦ ਵਿੱਚ ਆਈ ਸੀ ਅਤੇ ਜਦੋਂ ਹੁਣ ਅਧਿਆਪਕ ਆਪਣਾ ਕੋਰਸ ਪੂਰਾ ਕਰਕੇ ਟੈੱਟ ਵੀ ਪਾਸ ਕਰ ਚੁੱਕੇ ਹਨ ਤਾਂ ਸਰਕਾਰ ਨੂੰ ਰੁਜ਼ਗਾਰ ਦੇਣ ਦੀ ਥਾਂ ਡਾਂਗਾਂ ਨਾਲ ਨਿਵਾਜ ਰਹੀ ਹੈ ਜੋ ਕਿ ਸਰਾਸਰ ਗਲਤ ਹੈ  ਜੋਤੀ ਮਹਿੰਦਰੂ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਤੇ ਹੋਰ ਕੱਚੇ ਮੁਲਾਜ਼ਮ ਜੋ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਗਨੂ ਯੂਨੀਵਰਸਿਟੀ ਤੋਂ ਐੱਨਟੀਟੀ ਦਾ ਕੋਰਸ ਕਰ ਰਹੇ ਹਨ ਉਹਨਾਂ ਦਾ ਨਤੀਜਾ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਹੀਂ ਕੀਤਾ ਗਿਆ

ਜਦਕਿ ਪ੍ਰੀ ਨਰਸਰੀ ਦੀਆਂ ਤਿਰਾਸੀ ਤਰੱਨਵੇ ਪੋਸਟਾਂ ਵਿੱਚ ਅਪਲਾਈ ਕਰਨ ਲਈ ਅੰਤਮ ਮਿਤੀ 21 ਦਸੰਬਰ ਹੈ     ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਪਿਛਲੇ ਪੰਦਰਾਂ ਸਾਲਾਂ ਤੋਂ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਇਸ ਲਈ ਸਿੱਖਿਆ ਮੰਤਰੀ ਤੋਂ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਇਸ ਦੀ ਭਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਜਾਵੇ  ਤਾਂ ਜੋ ਇਨ੍ਹਾਂ ਅਧਿਆਪਕਾਂ ਨਾਲ ਇਨਸਾਫ਼ ਹੋ ਸਕੇ   ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰੋਸ਼ਨ ਲਾਲ ਦਵਿੰਦਰ ਸਿੰਘ ਵਾਲੀਆ ਅਨਿਲ ਸ਼ਰਮਾ ਸੁਖਜੀਤ ਸਿੰਘ ਵਿਕਰਮ ਕੁਮਾਰ ਪ੍ਰਦੀਪ ਕੁਮਾਰ ਗੁਰਵਿੰਦਰ ਗਾਂਧੀ ਨਰਿੰਦਰ ਪ੍ਰਾਸ਼ਰ ਜਸਵਿੰਦਰ ਚੀਮਾ ਬਲਵਿੰਦਰ ਸਿੰਘ ਅਮਰਜੀਤ ਸਿੰਘ ਆਦਿ ਹਾਜ਼ਰ ਸਨ

Previous articleਸਮੇਂ ਦੀ ਹਕੂਮਤ
Next articleਇਤਹਾਸ