ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਮਾਨਸਾ,  14 ਜੁਲਾਈ (ਔਲਖ) (ਸਮਾਜਵੀਕਲੀ):  ਲਾਕਡਾਉਨ ਤੋਂ ਬਾਅਦ ਵਿਦਿਆਰਥੀਆਂ ਨੂੰ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਸੀ। ਜੋ  13 ਜੁਲਾਈ ਨੂੰ ਆ ਗਿਆ ਹੈ। ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਦਾ ਨਤੀਜਾ ਸ਼ਾਨਦਾਰ ਰਿਹਾ।

ਇਸ ਨਤੀਜੇ ਅਨੁਸਾਰ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਵਿਦਿਆਰਥੀ ਦਵਿੰਦਰ ਸਿੰਘ ਨੇ ਮੈਡੀਕਲ ਗਰੁੱਪ ਚੋਂ 84.6 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ , ਖੁਸ਼ਪ੍ਰੀਤ ਕੌਰ ਨੇ 84 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਨਵਨੀਤ ਕੌਰ ਔਲਖ ਨੇ 81.4 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਨਾਨ ਮੈਡੀਕਲ `ਵਿੱਚੋਂ ਕੁਸਮ ਸ਼ਰਮਾ ਨੇ 86.6, ਪੂਰਵੀ ਨੇ 83.6 ਅਤੇ ਰੀਤ ਕਮਲ ਨੇ 83.2 ਪ੍ਰਤੀਸ਼ਤ ਅੰਕ ਪ੍ਰਾਪਤ  ਕੀਤੇ।

ਕਾਮਰਸ ਗਰੁੱਪ ਵਿੱਚੋਂ ਵਿਦਮ ਗਰਗ ਨੇ 95.2,ਚੇਤਨਾ ਅਗਰਵਾਲ ਨੇ 95 ਅਤੇ ਦੁਸ਼ਅੰਤ ਬਾਂਸਲ ਨੇ 93 .8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਸੇ ਤਰ੍ਹਾਂ ਆਰਟਸ ਗਰੁੱਪ ਵਿਚੋਂ ਸ਼ਵਿਆ ਨੇ 96.8, ਅਸ਼ੀਸ਼ ਸਿੰਗਲਾ ਨੇ 95.6 ਅਤੇ ਪੁਨੀਤ ਰਾਜ ਨੇ 95.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਡੀ. ਏ. ਵੀ. ਸਕੂਲ ਮਾਨਸਾ ਦੇ ਪ੍ਰਿੰਸੀਪਲ ਵਿਨੋਦ ਕੁਮਾਰ, ਅਰੁਣ ਅਰੋੜਾ, ਜੋਤੀ ਬਾਂਸਲ, ਰਜਿੰਦਰ ਸਿੰਗਲਾ, ਰੀਤੂ ਸਿੰਗਲਾ, ਰੇਨੂ ਸਿੰਗਲਾ, ਅਕਾਸ਼ ਗਰਗ ਆਦਿ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।

Previous articleCongress need long structural overhauling and focus on constitutional idea of India
Next articleਗਾਗੋਵਾਲ ਅਤੇ ਮਾਖਾ ਵਿਖੇ ਮਲੇਰੀਆ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ