ਯੂ.ਕੇ:ਸਾਊਥਾਲ ਦੇ ਵਿਚ ਵਿਆਹ ਦੀ ਪਾਰਟੀ ਕਰਨ ਵਾਲੇ ਨੂੰ 10 ਹਜ਼ਾਰ ਪੌਾਡ ਜੁਰਮਾਨਾ

ਲੰਡਨ, (ਰਾਜਵੀਰ ਸਮਰਾ ) (ਸਮਾਜ ਵੀਕਲੀ)– ਯੂ.ਕੇ ਚ ਕੋਰੋਨਾ ਵਾਇਰਸ ਕਾਰਨ ਸਖ਼ਤ ਪਾਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਵਿਆਹ ਸਮਾਗਮਾਂ ਵਿਚ 15 ਤੋਂ ਵੱਧ ਮਹਿਮਾਨਾਂ ਦੇ ਇਕੱਠੇ ਹੋਣ ‘ਤੇ ਰੋਕ ਲੱਗੀ ਹੋਈ ਹੈ | ਅਜਿਹੇ ਮੌਕੇ ਸਾਊਥਾਲ ਦੇ ਟਿਊਡਰ ਰੋਜ਼ ਹਾਲ ਵਿਚ ਇੱਕ ਵਿਆਹ ਸਮਾਗਮ ਵਿਚ 100 ਤੋਂ ਵੱਧ ਮਹਿਮਾਨ ਸ਼ਾਮਿਲ ਹੋਏ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਲ ਮਾਲਕ ਨੂੰ 10 ਹਜ਼ਾਰ ਪੌਾਡ ਦਾ ਜੁਰਮਾਨਾ ਕਰਨ ਦੀ ਚਿਤਾਵਨੀ ਦਿੱਤੀ ਹੈ | ਮੈਟਰੋਪੁਲੀਟਨ ਪੁਲਿਸ ਨੇ ਕਿਹਾ ਹੈ ਕਿ 13 ਅਕਤੂਬਰ ਨੂੰ ਸ਼ਾਮੀ 6:30 ਵਜੇ ਟਿਊਡਰ ਰੋਜ਼ ਵਿਖੇ ਬਹੁਤ ਸਾਰੇ ਮਹਿਮਾਨ ਹਾਜ਼ਰ ਸਨ | ਪੁਲਿਸ ਨੇ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਮਹਿਮਾਨਾਂ ਨੇ ਸਮਾਜਿਕ ਦੂਰੀ ਦੇ ਨਿਯਮ ਦਾ ਵੀ ਖਿਆਲ ਨਹੀਂ ਰੱਖਿਆ | ਚੀਫ ਸੁਪਰਡੈਂਟ ਪੀਟਰ ਗਾਰਡਨਰ ਨੇ ਕਿਹਾ ਕਿ ਇਹ ਬਹੁਤ ਹੀ ਖ਼ਤਰਨਾਕ ਅਤੇ ਬੇਵਕੂਫੀ ਵਾਲਾ ਉਲੰਘਣ ਹੈ |

Previous articleਹੋਣਹਾਰ ਧੀ
Next articleਜਿਲ੍ਹੇ ਦੇ 132 ਹਾਈ ,ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦੀ ਆਮਦ ਲਈ ਤਿਆਰ ਬਰ ਤਿਆਰ