ਡੀਡੀਸੀ ਚੋਣਾਂ: ‘ਅਪਨੀ ਪਾਰਟੀ’ ਦੇ ਉਮੀਦਵਾਰ ’ਤੇ ਦਹਿਸ਼ਤੀ ਹਮਲਾ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਿਸਾਨ ਜਥੇਬੰਦੀਆਂ ਦੀ ਬੀਤੇ ਦਿਨ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਬਾਰੇ ਸੂਬਾ ਕਮੇਟੀ ’ਚ ਸਮੀਖਿਆ ਕਰਨ ਮਗਰੋਂ ਕੇਂਦਰੀ ਮੰਤਰੀਆਂ ਵੱਲੋਂ ਖੇਤੀ ਕਾਨੂੰਨਾਂ ’ਚ ਸੋਧਾਂ ਕਰਨ ਦੀ ਪੇਸ਼ਕਸ਼ ਨੂੰ ਮੁੱਢੋਂ ਰੱਦ ਕਰਦਿਆਂ ਪੰਜੋਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਬੀਤੇ ਦਿਨ 7 ਘੰਟੇ ਚੱਲੀ ਗੱਲਬਾਤ ਦੌਰਾਨ ਮੰਤਰੀਆਂ ਵੱਲੋਂ ਐੱਮਐੱਸਪੀ ਤੇ ਖਰੀਦ ਦੀ ਗਾਰੰਟੀ ਕਰਨ, ਕੰਪਨੀ ਤੇ ਕਿਸਾਨ ਦਾ ਝਗੜਾ ਨਿਬੇੜਨ ਬਾਰੇ ਐੱਸਡੀਐੱਮ ਨੂੰ ਦਿੱਤੇ ਅਧਿਕਾਰ ਬਾਰੇ ਮੁੜ ਵਿਚਾਰਨ ਵਰਗੀਆਂ ਨਿਗੂਣੀਆਂ ਸੋਧਾਂ ਉਨ੍ਹਾਂ ਨੂੰ ਮਨਜ਼ੂਰ ਨਹੀਂ ਅਤੇ ਉਹ ਪੰਜੋਂ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਘੋਲ ਨੂੰ ਕੌਮੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਵੀ ਹੱਲ ਕੱਢਣ ਦੀ ਕੀਤੀ ਅਪੀਲ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਕਿਸਾਨ ਘੋਲ ਤੋਂ ਦੇਸ਼ ਦੀ ਕੌਮੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸਗੋ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਇਨ੍ਹਾਂ ਕਾਨੂੰਨਾਂ ਤੋਂ ਪੂਰਾ ਖ਼ਤਰਾ ਹੈ।

ਉਨ੍ਹਾਂ ਆਖਿਆ ਕਿ ਕਿਸਾਨ ਘੋਲ ਤੋਂ ਜੇ ਸੱਚਮੁੱਚ ਖ਼ਤਰਾ ਹੈ ਤਾਂ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਪਾਏ ਗਲਬੇ ਨੂੰ ਹੈ ਤੇ ਇਹ ਕਿਸਾਨਾਂ, ਮਜ਼ਦੂਰਾਂ ਤੇ ਦੇਸ਼ ਦੇ ਲੋਕਾਂ ਲਈ ਸ਼ੁਭ ਸ਼ਗਨ ਹੈ।

ਇਸ ਮੌਕੇ ਮਾਨਵਤਾ ਕਲਾਂ ਮੰਚ ਨਗਰ (ਪਲਸ ਮੰਚ) ਨੇ ਨਾਟਕ ‘ਸੁਪਰ ਪਾਵਰ’ ਖੇਡਿਆ ਅਤੇ ਸਮੂਹ ਗੀਤ ‘ਦਿੱਲੀ ਦੀ ਹਕੂਮਤੇ ਨੀ ਲੋਕਾਂ ਦੀਏ ਵੈਰਨੇ’ ਪੇਸ਼ ਕੀਤਾ। ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਨੇ ਵਿਅੰਗ ਬੋਲੀਆਂ ਪਾਈਆਂ ਅਤੇ ਅਜਮੇਰ ਸਿੰਘ ਅਕਲੀਆਂ ਨੇ ਇਨਕਲਾਬੀ ਗੀਤ ਗਾਏ।

Previous articleਨਵੰਬਰ ਦੌਰਾਨ ਵੈਟ ਤੇ ਸੀਐੱਸਟੀ ਦੀ ਉਗਰਾਹੀ ਵਿੱਚ ਭਾਰੀ ਵਾਧਾ
Next articleਮੁਸਲਿਮ ਭਾਈਚਾਰੇ ਦੇ ਦਲ ਨੇ ਕਿਸਾਨਾਂ ਲਈ ਲੰਗਰ ਲਗਾਇਆ