ਡਾ. (ਭਿਕਸ਼ੂ) ਸਵਰੂਪਾਨੰਦ ਜੀ 14 ਅਕਤੂਬਰ ਨੂੰ ਹੋਣਗੇ ਮੁਖ ਮਹਿਮਾਨ  

ਡਾ. (ਭਿਕਸ਼ੂ) ਸਵਰੂਪਾਨੰਦ

 

ਜਲੰਧਰ : 14 ਅਕਤੂਬਰ 1956 ਨੂੰ, ਬਾਬਸਾਹਿਬ ਡਾ.ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਨੇ ਕੁਸ਼ੀਨਗਰ ਤੋਂ ਬਰਮਾਨੀ ਭਿਕਸ਼ੂ ਮਹਾਂਸਥਵੀਰ ਚੰਦਰਮਨੀ ਤੋਂ ਬੁੱਧ ਧੱਮ ਦੀ ਦੀਕਸ਼ਾ  ਲਈ ਅਤੇ ਫਿਰ ਡਾ. ਅੰਬੇਡਕਰ ਨੇ ਆਪਣੇ ਲੱਖਾਂ  ਪੈਰੋਕਾਰਾਂ ਨੂੰ ਬੁੱਧ ਧੱਮ ਦੀ ਦੀਕਸ਼ਾ ਦਿਤੀ.  ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ.) 14 ਅਕਤੂਬਰ ਨੂੰ ਧੰਮ-ਚੱਕਰ ਪਰਿਵਰਤਨ ਦਿਵਸ ਵਜੋਂ ਮਨਾਉਂਦੀ ਹੈ. ਸਮਾਗਮ ਦਾ ਆਯੋਜਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ 14  ਅਕਤੂਬਰ ਦਿਨ ਸੋਮਵਾਰ ਸਵੇਰੇ 9.30  ਵਜੇ ਕੀਤਾ ਜਾ ਰਿਹਾ ਹੈ. ਇਹ ਜਾਣਕਾਰੀ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿਤੀ. ਵਰਿੰਦਰ ਕੁਮਾਰ ਨੇ ਦੱਸਿਆ ਕਿ ਡਾ. (ਭਿਕਸ਼ੂ) ਸਵਰੁਪਾਨੰਦ ਲਖਨਊ ਤੋਂ  ਸਮਾਗਮ ਦੇ ਮੁਖ ਮਹਿਮਾਨ ਹੋਣਗੇ.

ਇਹ ਸਮਾਗਮ ਸਤਿਕਾਰਯੋਗ ਭੰਤੇ ਪ੍ਰਗਿਆਨੰਦ ਮਹਾਥੇਰੋ, ਜੋ ਬਾਬਸਾਹਿਬ ਡਾ. ਅੰਬੇਡਕਰ ਨੂੰ 14  ਅਕਤੂਬਰ, 1956  ਨੂੰ   ਬੁੱਧ ਧੰਮ ਦੀਕਸ਼ਾ ਦੇਣ ਵਾਲੇ 5  ਭਿਕਸ਼ੂਆਂ ‘ਚੋਂ  ਇੱਕ ਸਨ, ਨੂੰ ਸਮਰਪਿਤ ਹੋਵੇਗਾ. ਮੁਖ ਬੁਲਾਰੇ ਪ੍ਰੋਫੈਸਰ  ਤਾਰਾ ਰਾਮ, ਜੋਧਪੁਰ (ਰਾਜਸਥਾਨ) ਤੋਂ ਅਤੇ ਲਾਹੌਰੀ ਰਾਮ ਬਾਲੀ ਸੰਪਾਦਕ ਭੀਮ ਪਤ੍ਰਿਕਾ ਹੋਣਗੇ.   ਇਸ ਸਮਾਗਮ ਵਿਚ ਸਕੂਲਾਂ ਅਤੇ ਕਾਲਿਜਾਂ ਦੇ ਵਿਦਿਆਰਥੀਆਂ ਦੇ ਪੈਂਟਿੰਗ, ਕਵੀਤਾਵਾਂ/ਗੀਤ-ਗਾਇਨ ਅਤੇ ਭਾਸ਼ਣ ਮੁਕਾਬਲੇ ਵੀ ਹੋਣਗੇ. ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ.  ਵਰਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਸਮਾਗਮ ਦੀਆਂ  ਤਿਆਰੀਆਂ ਜੋਰਾਂ ‘ਚ ਚੱਲ ਰਹੀਆਂ ਹਨ. ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਸੋਹਨ ਲਾਲ ਡੀ ਪੀ ਆਈ ਕਾਲਿਜਾਂ (ਸੇਵਾਮੁਕਤ), ਲਾਹੌਰੀ ਰਾਮ ਬਾਲੀ , ਚਰਨ ਦਾਸ ਸੰਧੂ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਪਰਮਿੰਦਰ ਸਿੰਘ, ਤਿਲਕ ਰਾਜ ਅਤੇ ਜਸਵਿੰਦਰ ਵਰਿਆਣਾ ਹਾਜਰ ਸਨ.

 

 

Previous articleਜੀ. ਐਸ. ਕਲੇਰ ਦੀ ਜਿੰਦਗੀ ਦਾ ਸਫਰ  
Next articlePKL 7: Bengal Warriors beat Tamil Thalaivas 33-29