ਨੀਮ ਫੌਜੀ ਦਸਤਿਆਂ ਦੀਆਂ ਕੰਟੀਨਾਂ ਤੋਂ ਹੋਵੇਗੀ ਸਿਰਫ਼ ਸਵਦੇਸ਼ੀ ਸਾਮਾਨ ਦੀ ਵਿਕਰੀ

ਨਵੀਂ ਦਿੱਲੀ (ਸਮਾਜਵੀਕਲੀ)  : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਤੇ ਬੀਐੱਸਐੱਫ ਵਰਗੇ ਨੀਮ ਫੌਜ ਦਸਤਿਆਂ ਦੀਆਂ ਸਾਰੀਆਂ ਕੰਟੀਨਾਂ ਵਿੱੱਚ ਪਹਿਲੀ ਜੂਨ ਤੋਂ ਸਿਰਫ ਸਵਦੇਸ਼ੀ ਉਤਪਾਦ ਹੀ ਵਿਕਣਗੇ।

ਸ੍ਰੀ ਸ਼ਾਹ ਨੇ ਕਿਹਾ ਕਿ ਨੀਮ ਫੌਜੀ ਬਲਾਂ ਦੇ ਕਰੀਬ ਦਸ ਲੱਖ ਜਵਾਨਾਂ ਦੇ ਪਰਿਵਾਰਾਂ ਦੇ 50 ਲੱਖ ਮੈਂਬਰਾਂ ਲਈ ਸਵਦੇਸ਼ੀ ਵਸਤਾਂ ਦੀ ਵਿਕਰੀ ਕੀਤੀ ਜਾਵੇਗੀ। ਮੰਤਰੀ ਨੇ ਇਸ ਬਾਰੇ ਕਈ ਟਵੀਟ ਕੀਤੇ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਤੇ ਭਾਰਤ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਨ ਤੋਂ ਬਾਅਦ ਗ੍ਰਹਿ ਮੰਤਰਾਲ ਨੇ ਇਹ ਫੈਸਲਾ ਕੀਤਾ ਹੈ।

Previous articleਸਮਾਰਟ ਕਾਰਡਾਂ ਦੀ ਲਿਸਟ ’ਚੋਂ ਨਾਂ ਕੱਟਣ ’ਤੇ ਨਾਅਰੇਬਾਜ਼ੀ
Next articleਪ੍ਰਧਾਨ ਮੰਤਰੀ ਹੈੱਡਲਾਈਨ ਦੇ ਕੇ ਬਾਕੀ ਪੰਨਾ ਖਾਲੀ ਛੱਡ ਗਏ: ਚਿਦੰਬਰਮ