ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਚੇਅਰਮੈਨ, ਲੋਕਧਾਰਾ ਵਿਗਿਆਨੀ ਅਤੇ ਲੇਖਕ ਡਾ. ਦਰਿਆ ਦੇ ਅਚਨਚੇਤ ਚਲਾਣਾ ਕਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਮਦਨ ਵੀਰਾ ਅਤੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਡਾ. ਦਰਿਆ ਦਾ ਲੋਕਧਾਰਾ ਦੇ ਖੇਤਰ ਵਿਚ ਖਾਸ ਕਰਕੇ ਕਬੀਲਾ ਸਭਿਆਚਾਰ ਤੇ ਵੱਡਾ ਕੰਮ ਸੀ।
ਖੋਜ ਰਸਾਲਿਆਂ, ਅਖ਼ਬਾਰਾਂ ਤੇ ਕਰੋਨਾ ਦੇ ਦੌਰ ਵਿਚ ਯੂਮ ਐਪ ਤੇ ਉਨ•ਾਂ ਦੇ ਲਗਾਤਾਰ ਲੋਕਧਾਰਾ ਵਿਧਾ ਤੇ ਬੜੇ ਮੁਲਵਾਨ ਵਿਚਾਰ ਖੋਜਾਰਥੀਆਂ ਲਈ ਰਾਹ ਦਿਸੇਰੇ ਦਾ ਕੰਮ ਕਰ ਰਹੇ ਸਨ।ਭਰ ਜੁਆਨੀ ਦੀ ਉਮਰ ਵਿਚ ਡਾ. ਦਰਿਆ ਦਾ ਤੁਰ ਜਾਣਾ ਸਮੁਚੇ ਸਾਹਿਤ ਜਗਤ ਲਈ ਵੱਡਾ ਘਾਟਾ ਹੈ।।ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦੀ ਹੈ,।ਦੂਜੇ ਬਿਆਨ ਵਿਚ ਸਭਾ ਦੇ ਸਰਪ੍ਰਸਤ ਡਾ. ਕਰਮਜੀਤ ਸਿੰਘ ਨੇ ਕਿਹਾ ਸਾਹਿਤ ਸਭਾ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿਚੋਂ ਬਾਹਰ ਰੱਖਣ ਦਾ ਸਖ਼ਤ ਵਿਰੋਧ ਕਰਦੀ ਹੈ।।ਉਨ•ਾਂ ਕਿਹਾ ਕਿ ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸ਼ਰੇਆਮ ਧੱਕਾ ਹੈ।
ਦੁਨੀਆਂ ਦਾ ਕੋਈ ਵੀ ਭਾਸ਼ਾ ਵਿਗਿਆਨੀ ਡੋਗਰੀ ਨੂੰ ਪੰਜਾਬੀ ਤੋਂ ਵੱਖਰੀ ਭਾਸ਼ਾ ਨਹੀਂ ਮੰਨਦਾ ਪਰ ਇੱਥੇ ਡੋਗਰੀ ਨੂੰ ਪੰਜਾਬੀ ਤੋਂ ਬਾਹਰ ਕੱਢ ਕੇ ਪੰਜਾਬੀ ਦਾ ਘਾਣ ਕੀਤਾ ਗਿਆ ਹੈ।।ਜਸਬੀਰ ਸਿੰਘ ਧੀਮਾਨ ਨੇ ਕਿਹਾ ਕਿ ਕੇਂਦਰੀ ਸਰਕਾਰ ਦੀਆਂ ਨੀਤੀਆਂ ਦੱਸਦੀਆਂ ਹਨ ਕਿ ਭਾਰਤੀ ਰਾਜ ਹਿੰਦੀ ਤੋਂ ਇਲਾਵਾ ਬਾਕੀ ਭਾਰਤੀ ਭਾਸ਼ਾਵਾਂ ਨੂੰ ਪਰਾਈਆਂ ਮੰਨਦਾ ਹੈ।ਸਰਕਾਰ ਦੀ ਇਹ ਫੁਟਪਾਊ ਨੀਤੀ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਵੀ ਖਤਮ ਕਰ ਦੇਵੇਗੀ।।ਇਸ ਮੌਕੇ ਕੁਲਤਾਰ ਸਿੰਘ ਕੁਲਤਾਰ, ਡਾ. ਮਨਮੋਹਨ ਸਿੰਘ ਤੀਰ, ਸੁਰਿੰਦਰ ਸਿੰਘ ਕੰਗਵੀ, ਤ੍ਰਿਪਤਾ ਕੇ. ਸਿੰਘ, ਡਾ. ਸ਼ਮਸ਼ੇਰ ਮੋਹੀ, ਪ੍ਰਿੰ. ਸਤਵੰਤ ਕੌਰ ਕਲੋਟੀ, ਸਤੀਸ਼ ਕੁਮਾਰ, ਡਾ. ਅਵਤਾਰ ਸਿੰਘ ਹੋਠੀ, ਡਾ. ਸਰਦੂਲ ਸਿੰਘ, ਸੁਰਿੰਦਰ ਸੱਲ•ਣ, ਦਾਸ ਭਾਰਤੀ, ਗੁਰਦਿਆਲ ਸਿੰਘ ਫੁੱਲ, ਡਾ. ਸੁਖਦੇਵ ਸਿੰਘ ਢਿੱਲੋਂ, ਲਖਵਿੰਦਰ ਰਾਮ, ਕੁਲਵਿੰਦਰ ਕੌਰ ਰੂਹਾਨੀ ਆਦਿ ਹਾਜ਼ਰ ਸਨ।।