ਅੱਜ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ: ਖੰਨਾ ਵਲੋਂ ਬਹੁਜਨਾ ਦੇ ਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਐਡਵੋਕੇਟ ਸੰਜੀਵ ਕੁਮਾਰ ਭੌਰਾ ਜੀ ਚੈਅਰਮੈਨ ਧੱਮਾ ਫਾਊਂਡੇਸ਼ਨ ਆਫ ਇੰਡੀਆ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਓਹਨਾ ਇਸ ਸਮਾਗਮ ਵਿੱਚ ਬੋਲਦਿਆਂ ਮੂਲਨਿਵਾਸੀ ਸਮਾਜ ਨੂੰ ਆਪਣੀ ਵੋਟ ਦੀ ਤਾਕਤ ਪਛਾਨਣ ਅਤੇ ਰਹਿਬਰਾਂ ਦੇ ਸੁਪਨੇ ਪੂਰੇ ਕਰਨ ਦੀ ਗੱਲ ਆਖੀ। ਓਹਨਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਹੁਕਮਰਾਨ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਗੱਲ ਆਖੀ। ਓਹਨਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਕਹਿ ਅਨੁਸਾਰ ਵੋਟ ਦੀ ਰਾਖੀ ਆਪਣੀ ਧੀ ਭੈਣ ਦੀ ਇਜ਼ਤ ਦੀ ਰਾਖੀ ਵਾਂਗ ਕਰਨੀ ਚਾਹੀਦੀ ਹੈ।ਓਹਨਾ ਮੂਲਨਿਵਾਸੀ ਸਮਾਜ ਦੇ ਹੱਕ ਖੋਹੁਣ ਵਾਲੀਆਂ ਸਰਕਾਰਾਂ ਦੀ ਨਿਖੇਧੀ ਕੀਤੀ।
ਇਸ ਮੌਕੇ ਦਮਾਨਪ੍ਰੀਤ ਸਿੰਘ ਔਜਲਾ ਨੇ ਕਿਹਾ ਕਿ ਸਾਹੂ-ਫੂਲੇ-ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਲੈ ਕਿ ਜਾਣ ਦੀ ਲੋੜ ਹੈ। ਇਸ ਸਮਾਗਮ ਦੋਰਾਨ ਸਨਦੀਪ ਸਿੰਘ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਕਰੋੜਾਂ ਬਹੁਜਨਾ ਨੂੰ ਸਵੈਮਾਨ ਨਾਲ ਜੀਉਣ ਦਾ ਅਲੱਖ ਜਗਾਉਣ ਵਾਲੇ ਸਨ। ਓਹਨਾ ਕਿਹਾ ਕਿ ਲੱਖਾਂ ਆਦਿਵਾਸੀ ਲੋਕਾਂ ਦਾ ਭਵਿੱਖ ਖ਼ਤਰੇ ਵਿੱਚ ਹੈ। ਓਹਨਾ ਦਾ ਜੰਗਲਾਤ ਹਿੱਤ ਐਕਟ ਖਤਮ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਆਦਿਵਾਸੀ ਮੂਲਨਿਵਾਸੀ ਲੋਕਾ ਆਪਣੀ ਜਿਦ੍ਹੀ ਜ਼ਮੀਨ ਅਤੇ ਜੰਗਲਾਤ ਤੋਂ ਵਾਂਝੇ ਹੋ ਜਾਣਗੇ। ਇਹ ਸਭ ਪੂੰਜੀਵਾਦੀ ਲੋਕਾਂ ਨੂੰ ਕੌੜੀਆ ਦੇ ਭਾਅ ਜ਼ਮੀਨ ਵੇਚਣ ਲਈ ਕੀਤਾ ਜਾ ਰਿਹਾ।ਅੱਜ ਦੇ ਦਿਨ 15 ਮਾਰਚ,1885 ਵਾਲੇ ਦਿਨ ਰਾਕਵੇਕਰਨ ਦੇ ਜਨਕ ਸਾਹੂ ਜੀ ਛਤਰਪਤੀ ਮਹਾਰਾਜ ਜੀ ਦੇ ਰਾਜ ਤਿਲਕ ਹੋਇਆ ਸੀ।ਇਸ ਸਮਾਗਮ ਦੌਰਾਨ ਅਮਨਜੀਤ ਸਿੰਘ ਰਾਮਗੜ੍ਹ ਨੇ ਚਮਚਾ ਯੁੱਗ ਕਵਿਤਾ ਪੇਸ਼ ਕੀਤੀ। ਸਿਮਰਨਜੀਤ ਕੌਰ ਭਟੀਆ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਬਾਰੇ ਮਿਸ਼ਨਰੀ ਕਵਿਤਾ ਪੇਸ਼ ਕੀਤੀ। ਬਲਜੀਤ ਕੌਰ ਅਤੇ ਸਿਮਰਨਜੀਤ ਕੌਰ ਪਿੰਡ ਰਾਹੋਣ ਨੇ ਮਿਸਿਨਰੀ ਗੀਤ ਪੇਸ਼ ਕੀਤੇ। ਸੰਸਥਾ ਦੇ ਪ੍ਰਧਾਨ ਜਸਵੰਤ ਸਿੰਘ ਮਿੱਤਰ ਜੀ ਨੇ 10%ਆਰਥਿਕ ਅਧਾਰ ਤੇ ਦਿੱਤੇ ਰਾਖਵੇਂਕਰਨ ਕਰਨ ਨੂੰ ਸੰਵਿਧਾਨ ਦਾ ਕਤਲ ਦੱਸਿਆ। ਓਹਨਾ ਸੰਵਿਧਾਨ ਦੀ 85ਵੀ ਸੋਧ ਲਾਗੂ ਨਾ ਕਰਨ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਵੀ ਕੀਤੀ। ਓਹਨਾ ਸਾਹਿਬ ਸ਼੍ਰੀ ਕਾਸ਼ੀ ਰਾਮ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਓਹਨਾ ਦੇ ਸੁਪਨੇ ਪੂਰੇ ਕਰਨ ਦਾ ਵੇਲਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਜੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਸੋਹਣ ਲਾਲ ਸਾਂਪਲਾ ਜੀ, ਦਿਲਬਾਗ ਸਿੰਘ ਲੱਖਾਂ ਜੀ ,ਧਰਮਵੀਰ ਜੀ,ਸੰਤੋਖ ਸਿੰਘ,ਲਖਵੀਰ ਸਿੰਘ ਚੌਹਾਨ ਅਤੇ ਕੁਲਵੰਤ ਸਿੰਘ ਜੀ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਰਾਜ ਸਿੰਘ ਸੁਹਾਵੀ,ਸੰਦੀਪ ਸਿੰਘ ਰੋਪਾਲੋ, ਹਰਨੇਕ ਸਿੰਘ,ਬਲਵੀਰ ਸਿੰਘ ਸੁਹਾਵੀ, ਬਲਜੀਤ ਸਿੰਘ ਸਲਾਣਾਂ,ਅਮ੍ਰਿਤਪਾਲ ਸਿੰਘ ਭਾਰਤੀ,ਨਿਰਮਲ ਸਿੰਘ,ਰਾਮ ਪਾਲ ਠੇਕੇਦਾਰ, ਗੁਰਚਰਨ ਸਿੰਘ ਚੰਨੀ,ਮਹਿੰਦਰ ਸਿੰਘ ,ਰਾਮ ਸਿੰਘ ਗੋਗੀ,ਸੂਬੇਦਾਰ ਜਸਵੰਤ ਸਿੰਘ,ਸੁਰਿੰਦਰ ਕੁਮਾਰ, ਜਤਿੰਦਰਪਾਲ ਸਿੰਘ,ਡਾ ਤੀਰਥ ਬਾਲਾ, ਡਾ ਕੁਲਵੰਤ ਸਿੰਘ, ਅਮਨਦੀਪ ਸਿੰਘ,ਟੇਕ ਚੰਦ,ਲੈਕਚਰਾਰ ਜੰਗ ਸਿੰਘ, ਅਮਨਪ੍ਰੀਤ ਸਿੰਘ,ਅਮਰਿੰਦਰ ਸਿੰਘ, ਸਰਬਜੀਤ ਸਿੰਘ ਘਰਖਣਾ,ਡਾ ਬਹਾਦਰ ਸਿੰਘ, ਰਾਧੇ ਸ਼ਾਮ, ਧਰਮਜੀਤ ਸਿੰਘ,ਦੀਦਾਰ ਸਿੰਘ,ਅਮਨਦੀਪ ਕੌਰ,ਰਵਨਜੀਤ ਕੌਰ, ਪ੍ਰਕਾਸ਼ ਕੌਰ, ਪ੍ਰਿਤਪਾਲ ਕੌਰ