ਲੰਡਨ – (ਰਾਜਵੀਰ ਸਮਰਾ)- 25 ਸਾਲਾ ਸੰਦੀਪ ਸਿੰਘ ਨੂੰ ਵੁਲਵਰਹੈਨਪਟਨ ਕਰਾਊਨ ਅਦਾਲਤ ਨੇ 8 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਵੈਸਟ ਮਿਡਲੈਂਡ ਪੁਲਿਸ ਨੇ ਸੰਦੀਪ ਸਿੰਘ ਪਾਸੋਂ ਨਵੰਬਰ 2017 ‘ਚ ਇੱਕ ਪਾਬੰਦੀਸ਼ੁਦਾ ਹਥਿਆਰ ਬਰਾਮਦ ਕੀਤਾ ਸੀ | ਓਲਡਬਰੀ ਦ ਵੈਲਸਲੇ ਰੋਡ ਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਦੀ ਕਾਰ ਰੋਕੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬਾਅਦ ਵਿੱਚ ਫੜ੍ਹ ਲਿਆ ਗਿਆ | ਤਲਾਸ਼ੀ ਦੌਰਾਨ ਉਸ ਪਾਸੋਂ ਟਾਰਚ ਵਰਗੀ ਟੇਜ਼ਰ ਬਰਾਮਦ ਹੋਈ | ਸੰਦੀਪ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਹੈਰੋਇਨ ਅਤੇ ਕੋਕੀਨ ਬਰਾਮਦ ਹੋਈ ਜਿਸ ਦੀ ਕੀਮਤ ਲਗਪਗ 1330 ਪੌਾਡ ਦੱਸੀ ਗਈ ਹੈ | ਇਸ ਤੋਂ ਇਲਾਵਾ 35 ਸਟੀਰੋਇਡ ਕੈਪਸੂਲ, 6000 ਪੌਾਡ ਤੋਂ ਵੱਧ ਦੀ ਨਕਦੀ ਅਤੇ ਇਕ ਡਿਜ਼ੀਟਲ ਕੰਡਾ ਬਰਾਮਦ ਹੋਇਆ | ਵੁਲਵਰਹੈਂਪਟਨ ਅਦਾਲਤ ਨੇ ਡਰੱਗ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਸੰਦੀਪ ਸਿੰਘ ਨੂੰ 8 ਸਾਲ ਕੈਦ ਅਤੇ 5 ਸਾਲ ਲਈ ਡਰਾਈਵਿੰਗ ‘ਤੇ ਪਾਬੰਦੀ ਦੇ ਹੁਕਮ ਸੁਣਾਏ ਹਨ |