ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ ਧਾਲੀਵਾਲ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਤੇ ਵਰਤੋਂ ਵਿਚ ਆਉਣ ਵਾਲਾ ਟੈਂਟ ਖਰੀਦਿਆ ਗਿਆ। ਜਿਸ ਦਾ ਸ਼ੁੱਭ ਉਦਘਾਟਨ ਡੇਰਾ ਸੱਚਖੰਡ ਬੱਲਾਂ ਦੇ ਮਹਾਪੁਰਸ਼ ਸ਼੍ਰੀਮਾਨ 108 ਸੰਤ ਨਿਰੰਜਣ ਦਾਸ ਜੀ ਵਲੋਂ ਅਰਦਾਸ ਕਰਕੇ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਨੂੰ ਬਾਬਾ ਜੀ ਵਲੋਂ ਸਿਰੋਪਾਓ ਤੇ ਆਸ਼ੀਰਵਾਦ ਦੇ ਕੇ ਸਮਾਜ ਦੇ ਭਲੇ ਲਈ ਹੋਰ ਵੀ ਚੰਗੇ ਕੰਮ ਕਰਨ ਲਈ ਪ੍ਰੇਰਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਧਾਨ ਸੁਰਿੰਦਰ, ਮਨਪ੍ਰੀਤ, ਬੇਗਮਪੁਰਾ ਫੋਰਸ ਪ੍ਰਧਾਨ ਸੁਰਿੰਦਰ ਖੁਰਦਪੁਰ, ਮੋਹਨ ਲਾਲ ਨਾਜਕਾ, ਸੀਤਾ ਪਿਆਲਾਂ ਹਾਜਰ ਸਨ।
HOME ਟੈਂਟ ਦੇ ਖਰੀਦੇ ਸਮਾਨ ਦਾ ਮਹਾਪੁਰਸ਼ਾਂ ਕੀਤਾ ਉਦਘਾਟਨ