ਮਿਸ਼ਨਰੀ ਗਾਇਕ ਰਾਜ ਦਦਰਾਲ ਲੈ ਕੇ ਹਾਜ਼ਰ ਹੋਏ ਟਰੈਕ ‘ਸਾਡੀ ਪਹਿਚਾਣ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਟਰੈਕ ‘ ਸਾਡੀ ਪਹਿਚਾਣ’ ਮਿਸ਼ਨਰੀ ਗਾਇਕ ਰਾਜ ਦਦਰਾਲ ਲੈ ਕੇ ਹਾਜ਼ਰ ਹੋਏ। ਇਸ ਟਰੈਕ ਨੂੰ ਮੱਖਣ ਬਖਲੌਰ ਨੇ ਕਲਮਬੱਧ ਕੀਤਾ ਹੈ ਜਦਕਿ ਇਸ ਦੇ ਪ੍ਰੋਡਿਊਸਰ ਮੇਲਾ ਇੰਟਰਟੇਨਮੈਂਟ ਦੇ ਸੰਚਾਲਕ ਬਿੱਲ ਬਸਰਾ ਕੈਨੇਡਾ ਹਨ ਅਤੇ ਪੇਸ਼ਕਸ਼ ਸੰਤੋਖ ਜੱਸਲ ਵਾਈਸ ਪ੍ਰਧਾਨ ਲਾਇਨਜ਼ ਕਲੱਬ ਇੰਟਰਨੈਸ਼ਨਲ ਵੈਨਕੂਵਰ ਕੈਨੇਡਾ ਦੀ ਹੈ।

ਗਾਇਕ ਰਾਜ ਦਦਰਾਲ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜ਼ਿਕ ਬੀ ਆਰ ਡੀਮਾਣਾ ਹਨ ਅਤੇ ਵੀਡੀਓ ਡਾਇਰੈਕਟਰ ਜਤਿੰਦਰ ਧੀਮਾਨ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਧਾਰਮਿਕ ਅਤੇ ਮਿਸ਼ਨਰੀ ਟਰੈਕ ਗਾਇਕ ਰਾਜ ਦਦਰਾਲ ਸੰਗਤਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਇਸ ਵਾਰ ਵੀ ਉਹ ਇਸ ਟਰੈਕ ਨਾਲ ਪਹਿਲ ਕਦਮੀਂ ਕਰ ਰਹੇ ਹਨ। ਜਦਕਿ ਇਸ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਟਰੈਕ ਗੁਰੂ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਆਉਣ ਲਈ ਤਿਆਰ ਹਨ।

Previous articleAfghanistan launches polio vaccination targeting 9.9mn kids
Next articleਟੈਂਟ ਦੇ ਖਰੀਦੇ ਸਮਾਨ ਦਾ ਮਹਾਪੁਰਸ਼ਾਂ ਕੀਤਾ ਉਦਘਾਟਨ