ਟੁੱਟ ਗਏ ਆ ਵਿਚਕਾਰ ਸੱਜਣ ਜੀ

ਇਕਬਾਲ ਸਿੰਘ

(ਸਮਾਜ ਵੀਕਲੀ)

ਟੁੱਟ ਗਏ ਆ ਵਿਚਕਾਰ ਸੱਜਣ ਜੀ
ਰਹਿ ਗਏ ਆ ਦੋ ਚਾਰ ਸੱਜਣ ਜੀ

ਸਾਨੂੰ ਮਾਰ ਦਿੱਤਾ ਸਾਡੇ ਲੀਡਰਾਂ ਨੇ
ਨਸ਼ੇ ਨੇ ਕਰ ਦਿੱਤਾ ਮੇਰਾ ਪੰਜਾਬ ਖਤਮ ਜੀ
ਕਰ ਦਿੱਤਾ ਹੈ ਬੁਰਾ ਹਾਲ ਸੱਜਣ ਜੀ
ਟੁੱਟ ਗਏ ਆ ਵਿਚਕਾਰ ਸੱਜਣ ਜੀ
ਰਹਿ ਗਏ ਆੰ ਦੋ ਚਾਰ ਸੱਜਣ ਜੀ

ਗੱਭਰੂ ਬਣ ਗਏ ਨਿਪੁੰਸਕ
ਨਹੀਂ ਵਧਦੀ ਵਿਖਦੀ ਮੇਰੀ ਕੌਮ ਸੱਜਣ ਜੀ
ਟੀਕੇ ਨਸ਼ੇ ਨਾਲੋਂ ਬਹੁਤ ਹੀ ਖ਼ਤਰਨਾਕ
ਇਹ ਜੋ ਕਰਦੇ ਪ੍ਰਚਾਰ ਸੱਜਣ ਜੀ
ਟੁੱਟ ਗਏ ਆ ਵਿਚਕਾਰ ਸੱਜਣ ਜੀ
ਰਹਿ ਗਏ ਆੰ ਦੋ ਚਾਰ ਸੱਜਣ ਜੀ

ਆਜੋ ਮਿਲਕੇ ਮਾਰ ਲਈਏ ਹੰਭਲਾ
ਹੋਜੋ ਇੱਕਠੇ ਜਾਈਏ ਥੋੜਾ ਸੰਭਲ ਜੀ
ਸ਼ਾਇਦ ਮੁੜ ਆਏ ਆਪਣੀ
ਉਹ ਗਵਾਚੀ ਬਹਾਰ ਸੱਜਣ ਜੀ
ਟੁੱਟ ਗਏ ਆ ਵਿਚਕਾਰ ਸੱਜਣ ਜੀ
ਰਹਿ ਗਏ ਆੰ ਦੋ ਚਾਰ ਸੱਜਣ ਜੀ

ਪੰਜਾਬ ਦੇਸ਼ ਦੀ ਬਾਤ ਮੈਂ ਪਾਵਾਂ
ਪਿੰਡ ਕਲੇਰਾਂ ਮੈਨੂੰ ਪਿਆਰਾ
ਇਕਬਾਲ ਸਿੰਘਾ ਉਸ ਮਿੱਟੀ ਦਾ
ਦੇਈਏ ਕਰਜ ਉਤਾਰ ਸੱਜਣ ਜੀ
ਟੁੱਟ ਗਏ ਆ ਵਿਚਕਾਰ ਸੱਜਣ ਜੀ
ਰਹਿ ਗਏ ਆ ਦੋ ਚਾਰ ਸੱਜਣ ਜੀ

ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੂਨ ਮਹੀਨੇ ਦੀਆਂ ਛੁੱਟੀਆਂ
Next articleਮੋਦੀ ਦਾ ਸਿਆਪਾ