*ਟੁੱਟਿਆ ਅੰਬਰ ਦਾ ਤਾਰਾ*

ਭੋਗ ਤੇ ਵਿਸ਼ੇਸ਼

(ਸੰਜੀਵ ਸਿੰਘ ਸੈਣੀ, ਮੋਹਾਲੀ) (ਸਮਾਜ ਵੀਕਲੀ): ਡੇਰਾਬੱਸੀ, ਡਾ. ਗੁਰਪ੍ਰੀਤ ਸਿੰਘ ਉਰਫ਼ ਬਿੱਲੂ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਬੇਹੱਦ ਨਿਮਰਤਾ ਤੇ ਮਿਲਾਪੜੇ ਸੁਭਾਅ ਦਾ ਮਾਲਕ ਡਾ.ਗੁਰਪ੍ਰੀਤ ਹਮੇਸ਼ਾ ਦੂਸਰਿਆਂ ਦੇ ਦਰਦ ਨੂੰ ਆਪਣਾ ਸਮਝ ਕੇ ਸੇਵਾ ਕਰਦਾ ਸੀ। ਮਨੁੱਖਤਾ ਦੀ ਸੇਵਾ ਦਾ ਜਜ਼ਬਾ ਉਸ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਆਪਣੇ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਿਆਂ ਉਹ ਖ਼ੂਨਦਾਨ ਕੈਂਪ, ਅੱਖਾਂ ਅਤੇ ਦੰਦਾਂ ਦੇ ਚੈੱਕਅਪ ਕੈਂਪ ਅਤੇ ਸਫ਼ਾਈ ਅਭਿਆਨ ਵਿਚ ਮੋਹਰੀ ਰੋਲ ਅਦਾ ਕਰਦੇ ਸਨ। ਸਾਹਾਂ ਦੀ ਤੰਦ ਟੁੱਟਣ ਤੋਂ ਕੁੱਝ ਕੁ ਘੰਟੇ ਪਹਿਲਾਂ ਵੀ ਸੇਵਾ ਵਿੱਚ ਹੀ ਜੁਟਿਆ ਹੋਇਆ ਸੀ। ਉਹ ਆਪਣੀ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾ ਰਿਹਾ ਸੀ। ਦੋਨੋਂ ਦੀਆਂ ਧੀਆਂ ਪੁੱਤਾਂ ਵਾਂਗ ਪਾਲੀਆਂ।

ਮਾਮਾ ਸ੍ਰੀ ਜਸਪਾਲ ਸਿੰਘ ਅਮਲੋਹ (ਸੇਵਾਮੁਕਤ ਨਾਇਬ ਤਹਿਸੀਲਦਾਰ) ਦੀ ਪ੍ਰੇਰਨਾ ਸਦਕਾ ਉਹ ਦੰਦਾਂ ਦੇ ਮਾਹਿਰ ਡਾਕਟਰ ਬਣੇ। ਇਸ ਤੋਂ ਬਾਅਦ ਉਹ ਕਰੀਬ ਦੋ ਦਹਾਕਿਆਂ ਤੋਂ ਬਨੂੰੜ ਵਿਖੇ ਪ੍ਰੀਤ ਡੈਂਟਲ ਕਲੀਨਿਕ ਚਲਾ ਰਹੇ ਸਨ। ਐਤਵਾਰ ਦੁਪਹਿਰ ਵੇਲੇ ਚੰਦਰੀ ਮੌਤ ਨੇ ਲਾਡਲੇ ਪ੍ਰੀਤ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਮਨਹੂਸ ਖ਼ਬਰ ਨੇ ਪਰਿਵਾਰ ਸਮੇਤ ਸਕੇ ਸਬੰਧੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਹਰੇਕ ਅੱਖ ਨਮ ਸੀ।

ਹਾਲਾਂਕਿ ਡਾਕਟਰ ਪ੍ਰੀਤ ਨੂੰ ਸਾਡੇ ਕੋਲੋਂ ਵਿਛੜਿਆਂ ਇਕ ਹਫ਼ਤਾ ਬੀਤ ਗਿਆ ਹੈ ਪਰ ਅਜੇ ਵੀ ਯਕੀਨ ਜਿਹਾ ਨੀ ਹੁੰਦਾ ਕਿ ਇਹ ਭਾਣਾ ਵਾਪਰਿਆ ਹੈ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਪਤਨੀ ਮਨਪ੍ਰੀਤ ਕੌਰ ਅਤੇ ਦੋ ਧੀਆਂ ਖੁਸ਼ਪ੍ਰੀਤ ਤੇ ਖੁਸ਼ਬੂ ਛੱਡ ਗਏ ਹਨ। ਪਿਤਾ ਸ੍ਰੀ ਰਾਮ ਸਿੰਘ ਅਤੇ ਵੱਡੇ ਭਰਾ ਸੁਖਦੀਪ ਸਿੰਘ ਰਾਜਾ ਤੇ ਕਰਮ ਸਿੰਘ ਮੁਤਾਬਿਕ ਉਨ੍ਹਾਂ ਦੇ ਭੋਗ ਦੀਆਂ ਅੰਤਿਮ ਰਸਮਾਂ ਮਿਤੀ 21.09.2022 ਦਿਨ ਬੁੱਧਵਾਰ ਨੂੰ ਦੁਪਹਿਰ 12.00 ਤੋਂ 2.00 ਵਜੇ ਤੱਕ ਪਿੰਡ ਸ਼ੇਖਪੁਰ ਕਲਾਂ-ਕਾਰਕੌਰ ਵਿਖੇ ਹੋਵੇਗੀ। ਪਰਿਵਾਰ ਵੱਲੋਂ ਇਹ ਦਿਨ ਪ੍ਰੇਰਨਾ ਦਿਵਸ ਵਜੋਂ ਮਨਾਇਆ ਜਾ ਰਿਹੈ ਹੈ। ਆਪ ਜੀ ਨੇ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleइंकलाबी नाटक मेला 22 सितंबर को वर्कर कलब में