ਪੰਜਾਬ (ਸਮਾਜ ਵੀਕਲੀ) – ਅੱਜ ਪਿੰਡ ਸੇਹ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ ਅਤੇ ਡਾ ਰੰਗੀਲ ਸਿੰਘ ਖੇਤੀਬਾੜੀ ਅਫਸਰ, ਸਮਰਾਲਾ ਦੀ ਅਗਵਾਈ ਹੇਠ ਕਿਸਾਨਾ ਨੂੰ ਜਾਗਰੂਕ ਕੀਤਾ ਗਿਆ| ਇਸ ਮੌਕੇ ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਕਿਸਾਨ ਵੀਰਾ ਨੂੰ ਅਪੀਲ ਕੀਤੀ ਕੀ ਭਾਰਤ ਸਰਕਾਰ ਦੀਆ ਰਿਪੋਰਟਾਂ ਮੁਤਾਬਿਕ ਇਸ ਸਾਲ ਗਰਮੀ ਦੇ ਸੀਜ਼ਨ ਦੋਰਾਨ ਪੰਜਾਬ ਵਿੱਚ ਕਈ ਥਾਵਾ ਤੇ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ| ਪਰ ਕਿਸਾਨ ਵੀਰਾ ਨੂੰ ਇਸ ਤੋ ਘਬਰਾਉਣ ਦੀ ਲੋੜ ਨਹੀ ਪਰ ਸੁਚੇਤ ਰਹਿਣ ਦੀ ਲੋੜ ਹੈ|
ਟਿੱਡੀ ਦਲ ਦੇ ਦਿਸਣ ਤੇ ਤੁਰੰਤ ਖੇਤੀਬਾੜੀ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ| ਇਸ ਦੀ ਰੋਕਥਾਮ ਵਿਚ ਅਸੀਂ ਤਾ ਹੀ ਕਾਮਯਾਬ ਹੋਵਾਗੇ ਜੇਕਰ ਕਿਸਾਨ ਵੀਰ ਵਿਭਾਗ ਦਾ ਸਹਿਯੋਗ ਕਰਨਗੇ| ਟਿੱਡੀ ਦਲ ਦੀ ਰੋਕਥਾਮ ਮੁਹਿੰਮ ਸਰਕਾਰ ਦੇ ਨਾਲ ਨਾਲ ਕਿਸਾਨਾ ਦੀ ਸ੍ਮੂਲਿਅਤ ਬਹੁਤ ਅਹਿਮ ਹੈ| ਵਿਭਾਗ ਵਲੋ ਓਹਨਾ ਕਿਸਾਨਾਂ ਨੂੰ ਟ੍ਰੈਕਟਰ ਨਾਲ ਚਲਣ ਵਾਲੇ ਪੰਪ ਅਤੇ ਪਿਠੂ ਪੰਪ ਚਾਲੂ ਹਾਲਤ ਵਿੱਚ ਤਿਆਰ ਰੱਖਣ ਅਤੇ ਆਪਣੀ ਆਪਣੀ ਮੋਟਰ ਤੇ ਲੋੜੀਦਾ ਪਾਣੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ|ਜੇਕਰ ਟਿੱਡੀ ਦਲ ਦਿਖਦਾ ਹੈ ਤਾ ਸ਼ਾਮ ਵੇਲੇ ਬੈਠਦਾ ਉਪਰੰਤ ਇਕਦਮ ਛਿੜਕਾ ਮੁਹਿੰਮ ਚਲਾਈ ਜਾਵੇਗੀ |