ਟਰੰਪ ਪ੍ਰਸ਼ਾਸਨ ਵੱਲੋਂ ਐੱਚ-1 ਬੀ ਵੀਜ਼ੇ ਲਈ ਕੰਪਿਊਟਰਾਈਜ਼ਡ ਲਾਟਰੀ ਪ੍ਰਣਾਲੀ ਖਤਮ ਕਰਨ ਦੀ ਤਜਵੀਜ਼

ਵਾਸ਼ਿੰਗਟਨ (ਸਮਾਜ ਵੀਕਲੀ) : ਟਰੰਪ ਪ੍ਰਸ਼ਾਸਨ ਨੇ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਕੰਮ ਕਰ ਰਹੇ ਵਿਦੇਸ਼ੀ ਪੇਸ਼ੇਵਰਾਂ ਨੂੰ ‘ਐਚ-1 ਬੀ’ ਵੀਜ਼ਾ ਦੇਣ ਲਈ ਕੰਪਿਊਟਰਾਈਜ਼ਡ ਲਾਟਰੀ ਪ੍ਰਣਾਲੀ ਖ਼ਤਮ ਕਰਨ ਅਤੇ ਇਸ ਦੀ ਥਾਂ ਤਨਖਾਹ ਅਧਾਰਤ ਚੋਣ ਪ੍ਰਕਿਰਿਆ ਅਪਣਾਉਣ ਦਾ ਪ੍ਰਸਤਾਵ ਦਿੱਤਾ ਹੈ। ਨਵੀਂ ਪ੍ਰਣਾਲੀ ਲਈ ਨੋਟੀਫਿਕੇਸ਼ਨ ਵੀਰਵਾਰ ਨੂੰ ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਕਿਹਾ ਕਿ ਸਬੰਧਤ ਧਿਰਾਂ ਨੋਟੀਫਿਕੇਸ਼ਨ ਮਿਲਣ ‘ਤੇ 30 ਦਿਨਾਂ ਦੇ ਅੰਦਰ ਜਵਾਬ ਦੇ ਸਕਦੀਆਂ ਹਨ। ਡੀਐੱਚਐੱਸ ਨੇ ਕਿਹਾ ਹੈ ਕਿ ਕੰਪਿਊਟਰਾਈਜ਼ਡ ਲਾਟਰੀ ਪ੍ਰਣਾਲੀ ਖ਼ਤਮ ਹੋਣ ਨਾਲ ਅਮਰੀਕੀ ਕਰਮਚਾਰੀਆਂ ਦੇ ਭੱਤਿਆਂ ’ਤੇ ਪੈਣ ਵਾਲਾ ਦਬਾਅ ਘੱਟ ਹੋਵੇਗਾ ਜੋ ਹਰ ਸਾਲ ਘੱਟ ਤਨਖਾਹ ਲੈਣ ਵਾਲੇ ‘ਐਚ-1 ਬੀ’ ਵੀਜ਼ਾ ਧਾਰਕਾਂ ਕਾਰਨ ਪੈਂਦਾ ਹੈ।

Previous articleਪੰਜਾਬ ਲਈ ਰੇਲ ਸੇਵਾ ਬਹਾਲ ਨਹੀਂ ਕੀਤੀ, ਗੱਡੀਆਂ ਮੁੜ ਸ਼ੁਰੂ ਕਰਨ ਬਾਰੇ ਖ਼ਬਰਾਂ ਝੂਠੀਆਂ: ਰੇਲਵੇ
Next articleਅਤਿਵਾਦ ਨੂੰ ਫੰਡਿੰਗ ਦੇ ਮਾਮਲੇ ’ਚ ਛੇ ਐੱਨਜੀਓ ਤੇ ਟਰੱਸਟ ਉਪਰ ਐੱਨਆਈਏ ਦੇ ਛਾਪੇ