ਗੁਟੇਰੇਜ਼ ਦੂਜੀ ਵਾਰ ਸਕੱਤਰ ਜਨਰਲ ਬਣਨ ਦੇ ਚਾਹਵਾਨ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਉਹ ਇਸ ਆਲਮੀ ਸੰਗਠਨ ਦੇ ਮੁਖੀ ਵਜੋਂ ਦੂਜੀ ਵਾਰ ਸੇਵਾਵਾਂ ਦੇਣ ਲਈ ਉਪਲੱਬਧ ਹਨ ਤੇ ਇਸ ਬਾਰੇ ਫ਼ੈਸਲਾ ਹੁਣ ਮੈਂਬਰ ਮੁਲਕ ਲੈਣਗੇ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੈਫ਼ਨ ਦੁਜਾਰਿਕ ਨੇ ਦੱਸਿਆ ਕਿ ਸਕੱਤਰ ਜਨਰਲ ਨੇ ਇਸ ਬਾਰੇ ਸਲਾਮਤੀ ਕੌਂਸਲ ਦੇ ਪ੍ਰਧਾਨ ਨੂੰ ਵੀ ਪੱਤਰ ਲਿਖਿਆ ਹੈ।

ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 97 ਮੁਤਾਬਕ ਸਕੱਤਰ ਜਨਰਲ ਦੀ ਨਿਯੁਕਤੀ ਆਮ ਸਭਾ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਬਾਰੇ ਸਿਫ਼ਾਰਿਸ਼ ਸਲਾਮਤੀ ਕੌਂਸਲ ਕਰਦੀ ਹੈ। ਪੰਜ ਸਥਾਈ ਮੈਂਬਰਾਂ ਵਿਚੋਂ ਕੋਈ ਮੈਂਬਰ ਮੁਲਕ ਫ਼ੈਸਲੇ ਨੂੰ ਵੀਟੋ ਵੀ ਕਰ ਸਕਦਾ ਹੈ। ਸਕੱਤਰ ਜਨਰਲ ਦੂਜੀ ਵਾਰ ਅਹੁਦਾ ਸੰਭਾਲ ਸਕਦਾ ਹੈ ਜੇ ਉਸ ਕੋਲ ਮੈਂਬਰ ਮੁਲਕਾਂ ਦਾ ਲੋੜੀਂਦਾ ਸਮਰਥਨ ਹੋਵੇ। ਨਵੇਂ ਸਕੱਤਰ ਜਨਰਲ ਦਾ ਕਾਰਜਕਾਲ ਪਹਿਲੀ ਜਨਵਰੀ, 2022 ਤੋਂ ਆਰੰਭ ਹੋਵੇਗਾ। ਗੁਟੇਰੇਜ਼ ਪਹਿਲੀ ਜਨਵਰੀ, 2017 ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਣੇ ਸਨ।

Previous articleਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰਾਂਗੇ: ਓਲੀ
Next articleਟਰੰਪ ਨੇ ਵਾਸ਼ਿੰਗਟਨ ਡੀਸੀ ’ਚ ਐਮਰਜੈਂਸੀ ਲਾਈ