ਟਰੰਪ ਦਾ ਦਾਅਵਾ ਖਾਰਜ ਕਰਨ ਵਾਲੇ ਅਧਿਕਾਰੀ ਨੂੰ ਹਟਾਇਆ ਗਿਆ

(ਸਮਾਜ ਵੀਕਲੀ): ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਮਲੈਂਡ ਸਕਿਉਰਿਟੀ ਦੇ ਉਸ ਚੋਟੀ ਦੇ ਅਧਿਕਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਜਿਸ ਨੇ ਵੋਟਾਂ ਵਿਚ ਧੋਖਾਧੜੀ ਬਾਰੇ ਟਰੰਪ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ। ਅਧਿਕਾਰੀ ਨੇ ਕਿਹਾ ਸੀ ਕਿ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਸੁਰੱਖਿਅਤ ਚੋਣਾਂ ਹਨ। ਟਵਿੱਟਰ ਉਤੇ ਰਾਸ਼ਟਰਪਤੀ ਨੇ ਲਿਖਿਆ ਕਿ ਉਨ੍ਹਾਂ ਸਾਈਬਰ ਸਕਿਉਰਿਟੀ ਤੇ ਇਨਫ਼ਰਾਸਟਰੱਕਚਰ ਸਕਿਉਰਿਟੀ ਏਜੰਸੀ (ਸੀਆਈਐੱਸਏ) ਦੇ ਡਾਇਰੈਕਟਰ ਕ੍ਰਿਸਟੋਫਰ ਕ੍ਰੇਬਸ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

Previous articleਇਰਾਕ ਤੇ ਅਫ਼ਗਾਨਿਸਤਾਨ ’ਚੋਂ ਫ਼ੌਜ ਕੱਢੇਗਾ ਅਮਰੀਕਾ
Next articleਕੋਵਿਡ ਦੇ ਬਾਵਜੂਦ ਕੁਝ ਦੇਸ਼ਾਂ ਨੇ ਅਤਿਵਾਦ ਨੂੰ ਹਮਾਇਤ ਜਾਰੀ ਰੱਖੀ: ਭਾਰਤ