ਇਰਾਕ ਤੇ ਅਫ਼ਗਾਨਿਸਤਾਨ ’ਚੋਂ ਫ਼ੌਜ ਕੱਢੇਗਾ ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ 15 ਜਨਵਰੀ ਤੱਕ ਅਫ਼ਗਾਨਿਸਤਾਨ ਤੇ ਇਰਾਕ, ਦੋਵਾਂ ਮੁਲਕਾਂ ਵਿਚੋਂ ਫ਼ੌਜਾਂ ਕੱਢੀਆਂ ਜਾਣਗੀਆਂ। ਹਰੇਕ ਮੁਲਕ ਵਿਚੋਂ 2500 ਜਵਾਨ ਵਾਪਸ ਸੱਦੇ ਜਾਣਗੇ। ਇਸ ਐਲਾਨ ’ਤੇ ਰਸੂਖ਼ਵਾਨ ਅਮਰੀਕੀ ਸੰਸਦ ਮੈਂਬਰਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਫ਼ੈਸਲੇ ਬਾਰੇ ਐਲਾਨ ਕਾਰਜਕਾਰੀ ਅਮਰੀਕੀ ਰੱਖਿਆ ਮੰਤਰੀ ਕ੍ਰਿਸਟੋਫਰ ਸੀ. ਮਿੱਲਰ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਅਫ਼ਗਾਨਿਸਤਾਨ ਤੇ ਇਰਾਕ ਦੀ ਜੰਗ ਦਾ ਸਫ਼ਲ ਤੇ ਜ਼ਿੰਮੇਵਾਰ ਢੰਗ ਨਾਲ ਹੱਲ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਸੈਨਿਕਾਂ ਨੂੰ ਅਮਰੀਕਾ ਵਾਪਸ ਲਿਆਂਦਾ ਜਾਵੇਗਾ। ਇਸ ਕਦਮ ਦਾ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਵਿਰੋਧ ਕਰ ਰਹੀ ਹੈ। ਉਨ੍ਹਾਂ ਮੁਤਾਬਕ ਇਹ ਕੌਮੀ ਸੁਰੱਖਿਆ ਲਈ ਖ਼ਤਰਾ ਸਾਬਿਤ ਹੋ ਸਕਦਾ ਹੈ। ਕਈ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਇਸ ਕਦਮ ਦਾ ਵਿਰੋਧ ਕੀਤਾ ਹੈ। ਅਫ਼ਗਾਨਿਸਤਾਨ ਵਿਚ ਇਸ ਵੇਲੇ 4500 ਅਮਰੀਕੀ ਬਲ ਤਾਇਨਾਤ ਹਨ। ਸੁਰੱਖਿਆ ਸਲਾਹਕਾਰ ਰੌਬਰਟ ਓ’ ਬ੍ਰਾਇਨ ਨੇ ਕਿਹਾ ਕਿ ਬਾਕੀ ਸੁਰੱਖਿਆ ਬਲ ਇਰਾਕ ਤੇ ਅਫ਼ਗਾਨਿਸਤਾਨ ਵਿਚ ਅਮਰੀਕੀ ਰਾਜਦੂਤਾਂ ਤੇ ਹੋਰ ਟਿਕਾਣਿਆਂ ਦੀ ਰੱਖਿਆ ਲਈ ਤਾਇ

Previous articleਪੰਜਾਬ ਭਾਜਪਾ ਕਿਸਾਨਾਂ ਦਾ ਪੱਖ ਕੇਂਦਰ ਨੂੰ ਦੱਸੇ: ਸੁਖਬੀਰ
Next articleਟਰੰਪ ਦਾ ਦਾਅਵਾ ਖਾਰਜ ਕਰਨ ਵਾਲੇ ਅਧਿਕਾਰੀ ਨੂੰ ਹਟਾਇਆ ਗਿਆ