(ਸਮਾਜ ਵੀਕਲੀ): ਅੱਜ ਬਲਾਕ ਖੰਨਾ ਦੇ ਪਿੰਡ ਬੀਜਾ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਖੇਤੀਬਾੜੀ ਅਫ਼ਸਰ, ਖੰਨਾ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਅਤੇ ਸਾਉਣੀ ਦੀਆਂ ਫਸਲਾਂ ਸੰਬੰਧੀ ਜਾਗਰੂਕਤਾ ਕੈੰਪ ਲਾਗਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਬਿਜਾਈ ਦਾ ਖਰਚਾ ਘੱਟਦਾ ਹੈ ਉਥੇ ਹੀ ਵੱਡਮੁੱਲੇ ਕੁਦਰਤੀ ਸ੍ਰੋਤ ਪਾਣੀ ਦੀ ਬੱਚਤ ਹੁੰਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਆਰਥਿਕ ਪੱਖੋਂ ਲਾਭ ਹੁੰਦਾ ਹੈ ਨਾਲ ਹੀ 10 ਤੋਂ 15 % ਪਾਣੀ ਦੀ ਬੱਚਤ ਹੁੰਦੀ ਹੈ। ਸਨਦੀਪ ਸਿੰਘ ਨੇ ਦੱਸਿਆ ਕਿ ਨਾਸਾ ਦੀ ਰਿਪੋਰਟ ਅਨੁਸਾਰ ਸਾਡੇ ਪੰਜਾਬ ਦੇ ਕਈ ਜਿਲ੍ਹੇ ਡਾਰਕ ਜ਼ੋਨ ਵਿਚ ਹਨ।ਅੱਜ ਦੇ ਸਮੇ ਪਾਣੀ ਦੀ ਕਿੱਲਤ ਨਾਲ ਜਦੋਂ ਸਾਰਾ ਸੰਸਾਰ ਜੂਝ ਰਿਹਾ ਹੈ ਇਹੋ ਜਿਹੇ ਹਾਲਾਤਾਂ ਵਿੱਚ ਪਾਣੀ ਦੀ ਬੱਚਤ ਕਰਨੀ ਬਹੁਤ ਜਰੂਰੀ ਹੋ ਜਾਂਦੀ ਹੈ।ਓਹਨਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਝੋਨੇ ਦੇ ਸਿੱਧੀ ਬਿਜਾਈ ਸਮੇ ਖੇਤ ਤਰ ਵੱਤਰ ਹੋਣਾ ਚਾਹੀਦਾ ਹੈ। ਖੇਤ ਨੂੰ ਲੇਜ਼ਰ ਕਰਾਹ ਲੱਗਾ ਕਿ ਪੱਧਰਾਂ ਕਰਨਾ ਲਾਜ਼ਮੀ ਹੈ।
ਇਕ ਏਕੜ ਵਿੱਚ ਬੀਜ ਦੀ ਮਾਤਰਾ 8 ਤੋਂ 10 ਕਿਲੋ ਵਰਤਣ ਦੀ ਸਲਾਹ ਵੀ ਦਿੱਤੀ। ਓਹਨਾ ਕਿਹਾ ਕਿ ਸਿਆੜ ਤੋਂ ਸਿਆੜ ਫਾਸਲਾ 9 ਇੰਚ ਹੋਣਾ ਚਾਹੀਦਾ। ਸਭ ਤੋਂ ਜਰੂਰੀ ਬੀਜ ਨੂੰ 1.25 ਤੋਂ 1.50 ਇੰਚ ਤੋਂ ਵੱਧ ਡੂੰਘਾ ਨਾ ਬੀਜੋ। ਇਸ ਡੂੰਘਾਈ ਨੂੰ ਇਕਸਾਰ ਕਰਨ ਲਈ ਸੁਹਾਗਾ ਦੂਹਰਾ ਮਾਰੋ। ਕਿਸਾਨ ਵੀਰਾਂ ਨੂੰ ਆਪੀਲ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਮੇ ਕਿਸੇ ਤਰ੍ਹਾਂ ਦੀ ਖਾਦ ਨਾ ਪਾਉਣ।ਬਿਜਾਈ ਉਪਰੰਤ ਪੈਂਡੀਮੈਥਲੀਨ ਇਕ ਲੀਟਰ ਦਾ ਛਿੜਕਾ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਵਰਤਣ ਅਤੇ ਛਿੜਕਾ ਸ਼ਾਮ ਵੇਲੇ ਹੀ ਕਰਨ। ਉਹਨਾਂ ਖੇਤੀਬਾੜੀ ਵਿਭਾਗ ਵਲੋ ਕਿਸਾਨ ਵੀਰਾਂ ਨੂੰ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਵੱਟਾਸ ਐਪ ਗਰੁੱਪ ਰਾਹੀਂ ਅਤੇ ਯੂ ਟੂਇਬ ਚੈਨਲ ਰਾਹੀਂ ਹਰ ਤਰ੍ਹਾਂ ਦੀ ਤਕਨੀਕ ਜਾਣਕਾਰੀ ਦਿੱਤੀ ਜਾ ਰਹੀ ਹੈ।
ਕਿਸਾਨ ਜਾਗਰੂਕਤਾ ਕੈਂਪ ਦੋਰਾਨ ਸਿਰਤਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਜੰਤਰ ਅਤੇ ਮੂੰਗੀ ਦਾ ਬੀਜ ਸਬਸਿਡੀ ਤੇ ਉਪਲੱਬਧ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਕੈਂਪ ਵਿੱਚ ਹਾਜ਼ਿਰ ਹੋਏ ਕਿਸਾਨਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਲਵਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ, ਧਮੋਟ ਨੇ ਆਪਣੇ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਜ਼ਮੀਨਦੋਜ਼ ਨਾਲੀ ਅਤੇ ਮਾਈਕਰੋ ਸੰਚਾਈ ਵਿੱਧੀ ਤੇ ਸਬਸਿਡੀ ਬਾਰੇ ਜਾਣਕਾਰੀ ਦਿੱਤੀ।ਇਸ ਉਪਰੰਤ ਰਣਜੋਧ ਸਿੰਘ ਸੀ ਆਈ ਪੀ ਟੀ ਸੰਸਥਾ ਵੱਲੋਂ ਝੋਨੇ ਵਿਚ ਸੰਚਾਈਂ ਲਈ ਸੈਂਸਰ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਹਨਾਂ ਜੀਵਾਣੂ ਖਾਦਾਂ ਦੀ ਵਰਤੋਂ ਪਹਿਲ ਦੇ ਅਧਾਰ ਤੇ ਕਰਨ ਦੀ ਗੱਲ ਆਖੀ।ਇਸ ਕੈੰਪ ਦੋਰਾਨ ਸੁਖਵਿੰਦਰ ਸਿੰਘ ਪੰਜਾਬ ਐਗਰੋ ਤੋਂ ਉਹਨਾਂ ਦੇ ਵਿਭਾਗ ਦੀਆਂ ਸਕੀਮਾਂ ਦੱਸਣ ਪੁੱਜੇ ਸਨ।ਖੇਤੀਬਾੜੀ ਵਿਭਾਗ ਵੱਲੋਂ ਗੁਰਵਿੰਦਰ ਸਿੰਘ ਖੇਤੀਬਾੜੀ ਉੱਪ ਨਿਰੀਖਕ ਅਤੇ ਸੀ ਆਈ ਪੀ ਟੀ ਵਲੋਂ ਸੰਦੀਪ ਸਿੰਘ, ਅਮਨਦੀਪ ਸਿੰਘ, ਪ੍ਰਗਟ ਸਿੰਘ ਹਾਜ਼ਿਰ ਸਨ। ਇਸ ਮੌਕੇ ਪ੍ਰੀਤਮ ਸਿੰਘ ਪ੍ਰਧਾਨ ਸਹਿਕਾਰੀ ਸਭਾ, ਦਿਲਪ੍ਰੀਤ ਸਿੰਘ,ਅਮਰ ਸਿੰਘ,ਬਲਬੀਰ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ, ਸੁਖਵੰਤ ਸਿੰਘ,ਬਲਜੀਤ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਰਘਵੀਰ ਸਿੰਘ ਸਕੱਤਰ ਸਭਾ,ਵਰਿੰਦਰ ਸਿੰਘ ਆਦਿ ਹਾਜ਼ਿਰ ਸਨ।