ਪ੍ਰਵੇਜ ਨਗਰ ਦੇ ਕਿਸਾਨਾਂ ਨੇ ਦੁਕਾਨਦਾਰ ਅਤੇ ਡੀਲਰਾਂ ਤੇ ਬੀਜ ਸਹੀ ਨਾ ਹੋਣ ਤੇ ਲਾਏ ਦੋਸ਼
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਝੋਨੇ ਦੀ ਬਿਜਾਈ ਦੇ ਸਮੇਂ ਨਕਲੀ ਬੀਜ ਦਾ ਮਾਮਲਾ ਉਛਾਲਿਆ ਜਾ ਰਿਹਾ ਹੈ ਅਤੇ ਨਕਲੀ ਬੀਜ ਦਾ ਪ੍ਰਭਾਵ ਹੁਣ ਵੀ ਨਜ਼ਰ ਆ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਪ੍ਰਵੇਜ਼ ਨਗਰ ਦੇ ਕਿਸਾਨ ਸਤਬੀਰ ਸਿੰਘ ਜੋ ਤੇ 9 ਏਕੜ ਦੀ ਖੇਤੀ ਕਰਦੇ ਹਨ ਅਤੇ ਇਸੇ ਪਿੰਡ ਦੇ ਹੀ ਪਰਗਨ ਸਿੰਘ ਜੋ ਪੰਜ ਏਕੜ ਦੀ ਖੇਤੀ ਕਰਦੇ ਹਨ ਦੋਨਾਂ ਨੇ ਲੋਕਾਂ ਦੇ ਚੱਲਦੇ ਇਸ ਵਾਰ ਦੁਕਾਨਦਾਰਾਂ ਦੇ ਕਹਿਣ ਤੇ ਕਵੇਰੀ 468 ਕਿਸਮ ਦੀ ਬਿਜਾਈ ਕੀਤੀ ਸੀ ਅਤੇ ਪਿੰਡ ਪ੍ਰਵੇਜ਼ ਨਗਰ ਦੇ ਕਈ ਕਿਸਾਨਾਂ ਨੇ ਦੁਕਾਨਦਾਰ ਦੇ ਕਹਿਣ ਤੇ ਕਵੇਰੀ 468 ਦੀ ਬਿਜਾਈ ਕੀਤੀ
ਕਿਸਾਨਾਂ ਦੀ ਲੱਗਭਗ ਪੂਰੀ ਦੀ ਪੂਰੀ ਫਸਲ ਹੀ ਖਰਾਬ ਹੋ ਗਈ ਹੈ ਪਰਗਣ ਸਿੰਘ ਦੇ ਕਹਿਣ ਦੇ ਮੁਤਾਬਕ ਉਹ ਪੰਜ ਏਕੜ ਦੀ ਖੇਤੀ ਕਰਦਾ ਹੈ ਅਤੇ ਉਸ ਦੇ ਕੋਲ ਇਕ ਦੁਕਾਨਦਾਰ ਨੇ ਬੀਜ ਲਿਆ ਕੇ ਤਿੰਨ ਏਕੜ ਵਿੱਚ ਉਸ ਨੂੰ ਕਾਵੇਰੀ 468 ਕਿਸਮ ਦੀ ਬਿਜਾਈ ਕੀਤੀ ਸੀ ਅਤੇ ਹੁਣ ਜਿਸ ਦੇ ਚੱਲਦੇ ਪੰਜਾਹ ਹਜ਼ਾਰ ਦਾ ਪ੍ਰਤੀ ਏਕੜ ਨਿਕਲਣ ਵਾਲਾ ਝੋਨਾ ਹੁਣ ਸਿਰਫ ਦਸ ਹਜ਼ਾਰ ਦਾ ਹੀ ਰਹਿ ਗਿਆ ਹੈ ਜਿਸ ਨਾਲ ਖਰਚ ਵੀ ਪੂਰਾ ਨਹੀਂ ਹੁੰਦਾ ਉੱਥੇ ਪਰਗਨ ਸਿੰਘ ਕਵੇਰੀ ਚਾਰ ਸੌ ਠਾਟ ਬੀਜ ਅਤੇ ਹੁਣ ਫਸਲ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਹੈ ਕਿਸਾਨ ਬਹੁਤ ਹੀ ਪ੍ਰੇਸ਼ਾਨ ਹੈ ਅਤੇ ਇਸ ਦੇ ਪ੍ਰਕਾਰ ਹੀ ਕੁਲਵੀਰ ਸਿੰਘ ਨੇ ਵੀ ਪੰਜ ਏਕੜ ਵਿੱਚ ਇਹ ਕਿਸਮ ਕਿਸੇ ਹੋਰ ਦੁਕਾਨਦਾਰ ਤੋਂ ਲੈ ਕੇ ਬਿਜਾਈ ਕੀਤੀ ਸੀ ਅਤੇ ਉਸ ਦੀ ਫਸਲ ਦੇ ਹਾਲਾਤ ਵੀ ਇਸੇ ਤਰ੍ਹਾਂ ਹੀ ਹਨ। ਕਿਸਾਨਾਂ ਨੇ ਮਿਲ ਕੇ ਕਪੂਰਥਲਾ ਦੇ ਏ ਡੀ ਸੀ ਰਾਹੁਲ ਚਾਬਾ ਨੂੰ ਮੰਗ ਪੱਤਰ ਵੀ ਦਿੱਤਾ ਹੈ ਅਤੇ ਉਨ੍ਹਾਂ ਵਿਸ਼ਵਾਸ ਦਿਲਾਇਆ ਹੈ ਕਿ ਦੁਕਾਨਦਾਰ ਅਤੇ ਡੀਲਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ