ਜੂਨ ਮਹੀਨੇ ਵਿੱਚ ਜ਼ਿਆਦਾ ਗਰਮੀ ਪੈਣ ਕਾਰਨ ਸਕੂਲ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ ਪਰ ਕਈ ਵਿਦਿਆਰਥੀ ਆਪਣੇ ਘਰਾਂ ਦੇ ਚੁੱਲ੍ਹੇ ਤਪਦੇ ਰੱਖਣ ਲਈ ਅਤਿ ਦੀ ਗਰਮੀ ‘ਚ ਆਪਣੇ ਮਾਪਿਆ ਨਾਲ ਝੋਨਾ ਲਗਵਾਉਣ ਲਈ ਮਜਬੂਰ ਹਨ। ਇਸ ਵਾਰ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਈ ਕਿਸਾਨਾਂ ਦੇ ਕਹਿਣ ’ਤੇ ਕਈ ਮਜ਼ਦੂਰ ਪਰਿਵਾਰਾਂ ਨੇ ਆਪਣੇ ਬੱਚਿਆਂ ਸਮੇਤ ਝੋਨਾ ਲਾਉਣ ਨੂੰ ਤਰਜੀਹ ਦਿੱਤੀ ਹੈ। ਪਿੰਡ ਰਾਏਸਰ ਨੇੜੇ ਆਪਣੇ ਮਾਪਿਠਆਂ ਨਾਲ ਝੋਨਾ ਲਗਾ ਰਹੇ ਸਰਕਾਰੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ, ਪੰਜਵੀਂ ਜਮਾਤ ਦੇ ਹੀ ਦਲਵਿੰਦਰ ਸਿੰਘ, ਸੱਤਵੀਂ ਜਮਾਤ ‘ਚ ਪੜ੍ਹਦੇ ਸਨੀ ਸਿੰਘ ਅਤੇ ਨੌਵੀਂ ਜਮਾਤ ‘ਚ ਪੜ੍ਹਦੀ ਉਨ੍ਹਾਂ ਦੀ ਭੈਣ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਵਿੱਚ ਛੁੱਟੀਆ ਹੋਣ ਕਾਰਨ ਅਤੇ ਪਰਿਵਾਰ ਦੇ ਖਰਚੇ ਪੂਰੇ ਕਰਨ ਲਈ ਝੋਨਾ ਲਗਾ ਰਹੇ ਹਨ। ਬੱਚਿਆਂ ਨੇ ਦੱਸਿਆ ਕਿ ਉਹ ਸਕੂਲ ਵੱਲੋਂ ਦਿੱਤਾ ਛੁੱਟੀਆ ਦਾ ਕੰਮ ਵੀ ਨਾਲੋਂ-ਨਾਲ ਘਰ ਜਾ ਕੇ ਕਰਦੇ ਹਨ। ਮਾਪਿਆਂ ਦਾ ਕਹਿਣਾ ਸੀ ਕਿ ਜਦ ਸਾਰਾ ਪਰਿਵਾਰ ਹੀ ਖੇਤਾਂ ‘ਚ ਝੋਨਾ ਲਗਾਉਣ ਆ ਜਾਂਦਾ ਹੈ ਤਾਂ ਬੱਚੇ ਇਕੱਲੇ ਘਰ ‘ਚ ਛੱਡਣ ਨਾਲੋਂ ਬਿਹਤਰ ਹੈ ਕਿ ਨਾਲ ਹੀ ਲਗਾ ਲਏ ਜਾਣ। ਉਨ੍ਹਾਂ ਇਹ ਵੀ ਮੰਨਿਆ ਕਿ ਇਸ ਵਾਰ ਮੀਂਹ ਘੱਟ ਪਏ ਹਨ ਅਤੇ ਪਰਵਾਸੀ ਮਜਦੂਰਾਂ ਦੀ ਘਾਟ ਹੈ ਜਿਸ ਕਾਰਨ ਝੋਨਾ ਲਾਉਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਬੱਚੇ ਵੀ ਆਪਣੀ ਦਿਹਾੜੀ ਵੀ ਪਾ ਰਹੇ ਹਨ।
INDIA ਝੋਨਾ ਲਾ ਕੇ ਛੁੱਟੀਆਂ ‘ਮਨਾ’ ਰਹੇ ਨੇ ਸਰਕਾਰੀ ਸਕੂਲਾਂ ਦੇ ਪਾੜ੍ਹੇ