ਝਾਰਖੰਡ ਿਵੱਚ ਪੰਜ ਬੱਚਿਆਂ ਦੀ ਮਾਂ ਨਾਲ ਸਮੂਹਿਕ ਜਬਰ-ਜਨਾਹ

ਨਵੀਂ ਦਿੱਲੀ (ਸਮਾਜ ਵੀਕਲੀ) :ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਪੰਜ ਬੱਚਿਆਂ ਦੀ ਮਾਂ ਨਾਲ ਉਸ ਦੇ ਪਤੀ ਸਾਹਮਣੇ 17 ਵਿਅਕਤੀਆਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੌਮੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਝਾਰਖੰਡ ਪੁਲੀਸ ਨੂੰ ਦੋ ਮਹੀਨਿਆਂ ’ਚ ਜਾਂਚ ਮੁਕੰਮਲ ਕਰਨ ਲਈ ਕਿਹਾ ਹੈ। ਰਿਪੋਰਟਾਂ ਮੁਤਾਬਕ ਪੀੜਤ ਮਹਿਲਾ ਤੇ ਉਸ ਦਾ ਪਤੀ ਮੰਗਲਵਾਰ ਰਾਤ ਨੂੰ ਮਾਰਕੀਟ ਤੋਂ ਵਾਪਸ ਆ ਰਹੇ ਸਨ ਜਦੋਂ ਇਨ੍ਹਾਂ 17 ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ।

ਪੀੜਤਾ ਨੇ ਦਾਅਵਾ ਕੀਤਾ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ’ਚ ਧੁੱਤ ਸਨ। ਮੁਲਜ਼ਮਾਂ ਨੇ ਮਹਿਲਾ ਦੇ ਪਤੀ ਨੂੰ ਬੰਨ੍ਹ ਦਿੱਤਾ ਤੇ ਉਹਦੇ ਸਾਹਮਣੇ ਹੀ ਪਤਨੀ ਨਾਲ ਜਬਰ ਜਨਾਹ ਕੀਤਾ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਘਟਨਾ ਦਾ ਨੋਟਿਸ ਲੈਂਦਿਆਂ ਪੁਲੀਸ ਤੋਂ ਕਾਰਵਾਈ ਬਾਰੇ ਤਫ਼ਸੀਲੀ ਰਿਪੋਰਟ ਮੰਗ ਲਈ ਹੈ। ਕਮਿਸ਼ਨ ਨੇ ਝਾਰਖੰਡ ਦੇ ਡੀਜੀਪੀ ਨੂੰ ਦੋ ਮਹੀਨਿਆਂ ’ਚ ਜਾਂਚ ਮੁਕੰਮਲ ਕਰਨ ਲਈ ਕਿਹਾ ਹੈ।

Previous articleਕਿਸਾਨ ਅੰਦੋਲਨ: ਦੁਸ਼ਯੰਤ ਚੌਟਾਲਾ ਨੂੰ ਜਮੂਦ ਟੁੱਟਣ ਦੀ ਉਮੀਦ
Next articleਗਰੀਬਾਂ ਦੇ ਬੁਨਿਆਦੀ ਹੱਕ ਖੋਹ ਰਹੀ ਹੈ ਮੋਦੀ ਸਰਕਾਰ: ਰਾਹੁਲ