ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨਾਲ ਹੋਇਆ ਵਿਤਕਰਾ ਅਸਿਹ : ਸ. ਘੁੰਮਣ

ਪੈਰਿਸ (ਸਮਾਜ ਵੀਕਲੀ): ਜੰਮੂ ਕਸ਼ਮੀਰ ਵਿੱਚ ਨਵੀਆਂ ਹੱਦ ਬੰਦੀਆਂ ਤੋ ਬਾਅਦ ਸਰਕਾਰੀ ਭਾਸ਼ਾਵਾਂ ਨੂੰ ਲਾਗੂ ਕਰਨ ਵੇਲੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਵਿਚ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਦੇ ਰੋਲ ਨੇ  ਵਿਤਕਰੇ ਵਾਲੀ ਭਾਵਨਾ ਅਤੇ ਮਨਸ਼ਾ ਨੂੂੰ ਉਜਾਗਰ ਕੀਤੀ ਹੈ। ਇਸ ਖਿੱਤੇ ਵਿੱਚ ਪੰੰਜਾਬੀਆਂ ਦੀ ਵੱਡੀ ਗਿਣਤੀ ਹੈ। ਇਥੇ ਹੀ ਪਹਿਲਾਂ ਪੰਜਾਬੀ ਭਾਸ਼ਾ ਸਰਕਾਰੀ ਜੁਬਾਨ ਵਜੋਂ ਦਰਜ਼ ਹੈ। ਜਿਸ ਦਾ ਸਖਤ ਰੋਸ ਜੰਮੂ ਕਸ਼ਮੀਰ ਦੇ ਪੰਜਾਬੀ ਭਾਈਚਾਰੇ ਵਿੱਚ ਵੇਖਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਚਿੰਤਕਮੁਤਕ ਹੋ ਕੇ ਕੁੰੰਭਕਰਨੀ ਨੀਂਦ ਸੌਣਾ ਅਤੇ ਸਾਹਿਤ ਨਾਲ ਸਬੰਧਿਤ ਸਭਾਵਾਂ, ਬੁੁੱਧੀਜੀਵੀ, ਵਿਦਵਾਨ, ਪ੍ਰੋਫੈਸਰਾਂ ਦਾ ਅੱਗੇ ਆ ਕੇ ਪੰਜਾਬੀ ਜੁਬਾਨ ਲਈ ਯੋਗ ਕਰਵਾਈ ਲਈ ਸਰਕਾਰ ਅੱਗੇ ਰੋੋਸ ਤੱੱਕ ਦਰਜ ਨਾ ਕਰਵਾਉਣਾ ਅੱਤ ਚਿੰਤਾ ਦਾ ਪੱਖ ਹੈ। ਇਸ ਤੋ ਪਹਿਲਾ ਕੇਂਦਰ ਸ਼ਾਸ਼ਤ ਚੰੰਡੀਗੜ੍ਹ ਵਿੱਚ ਵੀ ਕੇਂਦਰੀ ਗ੍ਰਹਿ ਮੰਤਰੀ  ਵਲੋਂ ਪੰਜਾਬੀ ਲਾਗੂ ਕਰਨ ਤੋ ਕੋਰੀ ਨਾਂਹ ਕਰ ਦਿੱਤੀ ਸੀ। ਇਸ ਤਰ੍ਹਾਂ ਸਦੀਆਂ ਪੁਰਾਣੀਆਂ ਭਾਸ਼ਾਵਾਂ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦੁਨੀਆਂ ਵਿਚੋਂ ਅਲੋੋੋਪ ਹੋ ਰਹੀਆਂ ਪੁਰਾਣੀਆਂ ਵਿਰਾਸਤੀ, ਸਭਿਆਚਾਰਕ, ਭਾਸ਼ਾ ਨੂੰ ਸਾਭਣ ਲਈ ਸਬੰਧਿਤ ਹਰ ਯਤਨ ਕਰਨੇ ਜਰੂਰੀ ਹਨ।

ਇਨਸਾਨ ਨੂੰ ਭਾਸ਼ਾਵਾਂ ਦਾ ਵੱਧ ਤੋਂ ਵੱਧ ਗਿਆਨ ਹੋਣਾ ਚਾਹੀਦਾ ਹੈ ਪਰ ਕਿਸੇ ਭਾਸ਼ਾ ਨੂੰ ਪਿੱਛੇ ਧੱਕ  ਕੇ ਨਹੀਂ। ਪੰੰਜਾਬੀ ਜੁਬਾਨ ਨੇੇ ਬਹੁਤ ਨਾਮਵਰ ਸੂਫੀ, ਕਵੀ, ਸ਼਼ਾਇਰ ਪੈਦਾ ਕੀਤੇ। ਪੰਜਾਬੀ ਦਾ ਇਤਿਹਾਸ ਦੁਨੀਆਂ ਦੀਆਂ ਸਦੀਆਂ ਪੁਰਾਣੀਆਂ ਭਾਸ਼ਾਵਾਂ ਵਿੱਚ ਸ਼ੁਮਾਰ ਹੈ। ਵੱਡੀਆਂ ਕਦਰਾਂ ਕੀਮਤਾਂ ਹਨ। ਬਹੁਤ ਤਹਿਜ਼ੀਬੀ ਜ਼ੁਬਾਨ ਹੈ।  ਗੁਰੂਆਂ ਨੇ ਪੰਜਾਬੀ ਦਾ ਪਹੁ ਫੁੱਟਾਲਾ ਕੀਤਾ। ਗੁਰੂ ਦੇੇ ਮੁੱਖ ਦੀ ਗੁਰੂ-ਮੁੁੱਖੀ ਬਣੀ ਅਤੇ ਗੰੰਥਾਂ ਦੀ ਰਚਨਾ ਹੋਈ। ਵਿਦੇਸ਼ਾ ਵਿੱਚ ਵੀ ਪੰਜਾਬੀ ਜ਼ੁਬਾਨ ਨੂੰ ਯੋਗ ਸਥਾਨ ਦਿਵਾਉਣ ਵਿੱਚ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਪ੍ਤੀ ਚਿੰਤਕ ਹੁੰਦੇ ਹੋਏ ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਯੂਰਪ ਵਲੋਂ ਪੰਜਾਬੀ ਸਾਹਿਤਕ ਲੋਕਾਂ, ਪੱੱਤਰਕਾਰਾਂ, ਲੇਖਕਾਂ, ਅਖਬਾਰਾਂ, ਸਬੰਧਤ ਆਦਾਰਿਆਂ ਨੂੂੰ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਯੋਗ ਥਾਂ ਦੇ ਕੇ ਬਣਦਾ ਹੱੱਕ ਦੇਣ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ ਹੈ।

Previous articleਸ਼੍ਰੀ ਗੁਰੂ ਰਵਿਦਾਸ ਕਲੱਬ ਧਾਲੀਵਾਲ ਨੇ ਲਗਾਏ ਬੂਟੇ
Next articlePunjab minister slams AAP move on use of oximeters