ਜੰਮੂ ਕਸ਼ਮੀਰ ’ਚ ਕਰੋਨਾ ਦੇ 23 ਹੋਰ ਮਾਮਲੇ ਆਏ

ਉੂਧਮਪੁਰ/ਜੰਮੂ/ਕਸ਼ਮੀਰ  (ਸਮਾਜਵੀਕਲੀ) ਜੰਮੂ ਕਸ਼ਮੀਰ ਵਿੱਚ ਅੱਜ ਕੋਵਿਡ-19 ਦੇ 23 ਹੋਰ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜੰਮੂ ਕਸ਼ਮੀਰ ਦੇ ਕੁੱਲ ਕੇਸਾਂ ਦੀ ਗਿਣਤੀ 207 ਹੋ ਗਈ ਹੈ। ਇਨ੍ਹਾਂ ਵਿੱਚੋਂ 16 ਮਾਮਲੇ ਕਸ਼ਮੀਰ ਘਾਟੀ ਜਦੋਂ ਕਿ ਸੱਤ ਜੰਮੂ ਤੋਂ ਸਾਹਮਣੇ ਆਏ ਹਨ। ਇਹ ਜਾਣਕਾਰੀ ਅੱਜ ਇਥੇ ਸਰਕਾਰੀ ਸੂਤਰਾਂ ਨੇ ਦਿੱਤੀ।

ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੁਣ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 207 ਹੋ ਗਈ ਹੈ। ਇਨ੍ਹਾਂ ’ਚੋਂ 168 ਕੇਸ ਕਸ਼ਮੀਰ ਅਤੇ 39 ਜੰਮੂ ਦੇ ਹਨ। ਜਦੋਂ ਕਿ ਊਧਮਪੁਰ ਦੇ ਚਾਰ ਕੇਸ 61 ਸਾਲਾ ਉਸ ਔਰਤ ਦੇ ਸੰਪਰਕ ਵਿੱਚ ਸਨ ਜਿਸ ਦੀ ਕਰੋਨਾਵਾਇਰਸ ਨਾਲ ਬੁੱਧਵਾਰ ਨੂੰ ਮੌਤ ਹੋ ਗਈ ਸੀ।

ਇਸ ਔਰਤ ਦੇ ਪਤੀ ਅਤੇ ਪੁੱਤਰ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਉੂਧਮਪੂਰ ਪਿਊਸ਼ ਸਿੰਗਲਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉੂਧਮਪੁਰ ਵਿੱਚ 10 ਲੋਕਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 4 ਕੇਸ ਪਾਜ਼ੇਟਿਵ ਆਏ ਹਨ।

ਇਸੇ ਦੌਰਾਨ ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਤੋਂ ਬਾਅਦ ਘਾਟੀ ਵਿੱਚ ਲੋਕਾਂ ਦੇ ਆਉਣ-ਜਾਣ ’ਤੇ ਸਖ਼ਤੀ ਵਧਾ ਦਿੱਤੀ ਗਈ ਹੈ। ਸੁਰੱਖਿਆ ਬਲਾਂ ਨੇ ਮੁੱਖ ਸੜਕਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਅੰਦਰਲੀਆਂ ਸੜਕਾਂ ’ਤੇ ਬੈਰੀਕੇਡ ਲਗਾ ਦੇ ਲੌਕਡਾਊਨ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਕੰਮ ਦੇ ਇਧਰ-ਉਧਰ ਜਾਣ ਦੀ ਇਜਾਜ਼ਤ ਨਹੀਂ ਹੈ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਜ਼ਰੂਰੀ ਕੰਮਾਂ ਵਾਸਤੇ ਲੋਕਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਜਿਸ ਦੇ ਆਧਾਰ ’ਤੇ ਹੀ ਉਹ ਇਨ੍ਹਾਂ ਨਾਕਿਆਂ ਤੋਂ ਲੰਘ ਸਕਦੇ ਹਨ। ਘਾਟੀ ਵਿੱਚ ਦੁਕਾਨਾਂ ਬਿਲਕੁਲ ਬੰਦ ਹਨ ਅਤੇ ਪਬਲਿਕ ਟਰਾਂਸਪੋਰਟ ਦਾ ਚੱਕਾ ਬਿਲਕੁਲ ਜਾਮ ਹੈ। ਸਿਰਫ਼ ਦਵਾਈਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੈ।

Previous articleਮਾਲਿਆ ਨੂੰ ਬਰਤਾਨੀਆ ਦੇ ਹਾਈ ਕੋਰਟ ਤੋਂ ਰਾਹਤ ਮਿਲੀ
Next articleਭਾਰਤ-ਜਾਪਾਨ ਸਾਂਝ ਕਰੋਨਾ ਦੇ ਟਾਕਰੇ ਲਈ ਨਵੀਂ ਤਕਨਾਲੋਜੀ ਲਿਆਉਣ ’ਚ ਹੋ ਸਕਦੀ ਹੈ ਸਹਾਈ: ਮੋਦੀ