ਜੋ ਪ੍ਰਣ ਲਿਆ ਸੀ ਪੂਰਾ ਹੋਇਆ: ਭਾਗਵਤ

ਅਯੁੱਧਿਆ (ਸਮਾਜ ਵੀਕਲੀ) : ਅੱਜ ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਹ ਅਨੰਦ ਦਾ ਪਲ ਹੈ ਕਿਉਂਕਿ ਜੋ ਸੰਕਲਪ ਲਿਆ ਸੀ ਪੂਰਾ ਹੋਇਆ। ਉਨ੍ਹਾਂ ਕਿਹਾ, “ਪ੍ਰਣ ਲਿਆ ਸੀ ਅਤੇ ਮੈਨੂੰ ਯਾਦ ਹੈ ਕਿ ਸਾਡੇ ਸੰਘ ਚਾਲਕ ਬਾਲਾ ਸਾਹੇਬ ਦੇਵਰਸ ਜੀ ਨੇ ਅੱਗੇ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਯਾਦ ਦਿਵਾਇਆ ਸੀ ਕਿ ਕੰਮ ਕਰਨ ਵਿਚ ਵੀਹ-ਤੀਹ ਸਾਲ ਕੰਮ ਕਰਨਾ ਪਵੇਗਾ ਤੇ 30ਵੇਂ ਸਾਲ ਦੀ ਸ਼ੁਰੂਆਤ ਵਿਚ ਸਾਨੂੰ ਸੰਕਲਪ ਦੀ ਪ੍ਰਾਪਤੀ ਦਾ ਅਨੰਦ ਮਿਲੇਗਾ।”

ਅਯੁੱਧਿਆ ਵਿਚ ਭੂਮੀ ਪੂਜਨ ਪ੍ਰੋਗਰਾਮ ਤੋਂ ਬਾਅਦ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ, “ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਬਹੁਤ ਸਾਰੇ ਲੋਕ ਹਨ ਜੋ ਇਥੇ ਨਹੀਂ ਆ ਸਕੇ। ਰੱਥ ਯਾਤਰਾ ਦੀ ਅਗਵਾਈ ਕਰਨ ਵਾਲੇ ਐੱਲਕੇ ਅਡਵਾਨੀ ਆਪਣੇ ਘਰ ਬੈਠ ਕੇ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ। ਬਹੁਤ ਸਾਰੇ ਲੋਕ ਹਨ ਜੋ ਆ ਸਕਦੇ ਸਨ ਪਰ ਬੁਲਾਏ ਨਹੀਂ ਜਾ ਸਕਦੇ ਕਿਉਂਕਿ ਹਾਲਾਤ ਹੀ ਅਜਿਹੇ ਹਨ।”

Previous articleਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਬਾਅਦ ਮੋਦੀ ਨੇ ਕਿਹਾ ਸਦੀਆਂ ਦੀ ਉਡੀਕ ਖ਼ਤਮ ਹੋਈ
Next article‘ਰਾਮ ਤੇ ਸੀਤਾ’ ਨੇ ਮਨਾਈ ਖੁਸ਼ੀ ਤੇ ਦਿੱਤੀਆਂ ਵਧਾਈਆਂ‘ਰਾਮ ਤੇ ਸੀਤਾ’ ਨੇ ਮਨਾਈ ਖੁਸ਼ੀ ਤੇ ਦਿੱਤੀਆਂ ਵਧਾਈਆਂ