ਜੈਸ਼ੰਕਰ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ। ਪਿਛਲੀ ਮੋਦੀ ਸਰਕਾਰ ਵਿੱਚ ਵਿਦੇਸ਼ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਬਰਾਮਨੀਅਮ ਜੈਸ਼ੰਕਰ ਕ੍ਰਿਸ਼ਨਾਸਵਾਮੀ ਪਿਛਲੇ ਹਫ਼ਤੇ ਗੁਜਰਾਤ ਤੋਂ ਉਪਰਲੇ ਸਦਨ ਲਈ ਚੁਣੇ ਗਏ ਸਨ। 1977 ਬੈਚ ਦੇ ਆਈਐੱਫ਼ਐੱਸ ਅਧਿਕਾਰੀ ਜੈਸ਼ੰਕਰ ਨੇ ਅੰਗਰੇਜ਼ੀ ਵਿਚ ਹਲਫ਼ ਲਿਆ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਹਲਫ਼ ਲੈਣ ਮਗਰੋਂ ਰਾਜ ਸਭਾ ਦੇ ਚੇਅਰਮੈਨ ਤੇ ਸਦਨ ਦੇ ਹੋਰਨਾਂ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਜੈਸ਼ੰਕਰ ਦੇ ਪਿਤਾ ਮਰਹੂਮ ਕੇ.ਸੁਬਰਾਮਨੀਅਮ ਦੇਸ਼ ਦੇ ਉੱਘੇ ਰਣਨੀਤਕ ਸਮੀਖਿਆਕਾਰ ਸਨ। ਅਮਿਤ ਸ਼ਾਹ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦੇ ਕ੍ਰਮਵਾਰ ਗਾਂਧੀਨਗਰ ਤੇ ਅਮੇਠੀ ਸੰਸਦੀ ਹਲਕਿਆਂ ਤੋਂ ਲੋਕ ਸਭਾ ਲਈ ਚੁਣੇ ਜਾਣ ਮਗਰੋਂ ਗੁਜਰਾਤ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਖਾਲੀ ਹੋਈਆਂ ਸਨ।

Previous articleਦੀਪ ਕੰਪਨੀ ਦੀ ਬੱਸ ਦੀ ਲਪੇਟ ’ਚ ਆ ਕੇ ਆਟੋ ਚਾਲਕ ਦੀ ਮੌਤ
Next articleਵਿਸ਼ਵ ਕੱਪ: ਕਿਵੀ ਗੇਂਦਬਾਜ਼ਾਂ ਦੀ ਚੁਣੌਤੀ ਨਾਲ ਸਿੱਝਣਗੇ ਭਾਰਤੀ ਬੱਲੇਬਾਜ਼