ਮਹਿਤਪੁਰ, (ਨੀਰਜ ਵਰਮਾ) ਜੇ.ਡੀ. ਸੈਂਟਰਲ ਸਕੂਲ ਅੰਗਾਕੀੜੀ ਚ ਸਲਾਨਾ ਖੇਡ ਮੇਲਾ ਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਖੇਡਾਂ ਚ ਬੱਚਿਆਂ ਵੱਲੋਂ ਵੱਧ ਚੜ ਕੇ ਭਾਗ ਲਿਆ ਗਿਆ ਤੇ ਚੇਅਰਮੈਨ ਰਵੀਪਾਲ ਵੱਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਤੇ ਡਾ. ਅਮਰਜੀਤ ਸਿੰਘ ਚੀਮਾ ਵੱਲੋਂ ਬੱਚਿਆਂ ਦੀ ਵਧੀਆ ਕਾਰਗੁਜਾਰੀ ਤੇ ਖੇਡਾਂ ਚ ਵੱਖ ਵੱਖ ਵੱਖ ਗਤੀਵਿਧੀਆਂ ਲਈ ਪ੍ਰੇਰਿਤ ਕੀਤਾ ਗਿਆ ਤੇ ਉਹਨਾਂ ਬੱਚਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਰੰਜਨਾ ਰਾਏ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਪ੍ਰਧਾਨ ਅਮ੍ਰਿੰਤਪਾਲ ਸਿੰਘ ਤੇ ਵਾਈਸ ਪ੍ਰਧਾਨ ਪੰਕਜ ਵਰਮਾ, ਨੀਰਜ ਵਰਮਾ, ਅਮਨਪ੍ਰੀਤ ਕੌਰ, ਅਰਮਿੰਦਰਪ੍ਰਕਾਸ਼ ਕੌਰ ਵੀ ਮੌਜੂਦ ਸਨ।
ਬੱਚਿਆਂ ਵੱਲੋਂ ਸਕੂਲ ਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਨੰਨ੍ਹੇ ਮੁੰਨੇ ਬੱਚਿਆਂ ਨੇ ਡਾਂਸ ਗਿੱਧੇ ਤੇ ਭੰਗੜੇ ਵਾਲੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦੀ ਬਹੁਤ ਦਿੱਲਖਿਚਵੀ ਤਸਵੀਰ ਪੇਸ਼ ਕੀਤੀ। ਇਸ ਮੌਕੇ ਰਾਜ ਕੁਮਾਰ ਜੱਗਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ,ਰਮੇਸ਼ ਵਰਮਾ ਐਮ.ਸੀ, ਮਹਿੰਦਰਪਾਲ ਸਿੰਘ ਟੁਰਨਾ ਐਮ. ਸੀ, ਕਮਲ ਕਿਸ਼ੋਰ ਐਮ. ਸੀ, ਕ੍ਰਾਂਤੀਜੀਤ ਸਿੰਘ ਚੌਹਾਨ, ਰਛਪਾਲ ਸਿੰਘ ਧੰਝੂ, ਬਲਦੇਵ ਰਾਜ ਅਰੋੜਾ, ਡਾ. ਗੁਰਪਾਲ ਸਿੰਘ, ਬਲਵਿੰਦਰ ਕੌਰ ਸਰਪੰਚ ਉਮਰੇਵਾਲ ਬਿੱਲਾ, ਨਰਿੰਦਰ ਸਿੰਘ ਬਾਜਵਾ, ਸਿਮਰਜੀਤ ਸਿੰਘ ਲਾਲੀ,ਲਖਵਿੰਦਰ ਸਿੰਘ, ਤੇਜਪਾਲ ਸਿੰਘ ਕਾਹਲੋ, ਹਨੀ ਪਸਰੀਚਾ,ਹਰਪ੍ਰੀਤ ਸਿੰਘ ਐਮ. ਡੀ ਐਚ. ਪੀ ਸਕੂਲ ਸੰਗੋਵਾਲ ਤੇ ਰੁਪਿੰਦਰ ਸਿੰਘ ਆਦਿ ਮੌਜੂਦ ਸਨ। ਅੰਤ ਚ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।