ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਕਿਹਾ ਕਿ ਕਿਡਨੀ ਦੀ ਬਿਮਾਰੀ ਕਾਰਨ ਜੇਲ੍ਹ ਅੰਦਰ ਉਸ ਦੇ ਪਿਤਾ ਦੀ ਹਾਲਤ ਵਿਗੜ ਰਹੀ ਹੈ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਮੁਖੀ ਮਰੀਅਮ ਨਵਾਜ਼ ਨੇ ਬੀਤੇ ਦਿਨ ਆਪਣੇ ਨਿੱਜੀ ਡਾਕਟਰ ਅਦਨਾਨ ਖਾਨ ਨਾਲ ਕੋਟ ਲਖਪਤ ਜੇਲ੍ਹ ’ਚ ਨਵਾਜ਼ ਸ਼ਰੀਫ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਮਰੀਅਮ ਨੇ ਕਿਹਾ ਕਿ ਉਸ ਦੇ ਪਿਤਾ ਦਾ ਕਿਡਨੀ ਰੋਗ ਤੀਜੇ ਪੜਾਅ ’ਤੇ ਪਹੁੰਚ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਬਾਂਹ ਵਿੱਚ ਵੀ ਪੀੜ ਰਹਿਣ ਲੱਗੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਰੀਅਮ ਨੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੇਲ੍ਹ ਵਿੱਚ ਸਿਹਤ ਮਾਹਿਰ ਭੇਜ ਕੇ ਨਵਾਜ਼ ਦੀ ਜਾਂਚ ਕੀਤੀ ਜਾਵੇ ਅਤੇ ਉਸ ਨੇ ਨਿੱਜੀ ਡਾਕਟਰ ਦੇ ਸਾਹਮਣੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ। ਇਸੇ ਦੌਰਾਨ ਪੀਐੱਮਐੱਲ-ਐੱਨ ਵਰਕਰ ਜੇਲ੍ਹ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਇੱਥੇ ਪਾਰਟੀ ਦੇ ਹੱਕ ’ਚ ਨਾਅਰੇ ਮਾਰਦਿਆਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ।
World ਜੇਲ੍ਹ ਵਿੱਚ ਬੰਦ ਨਵਾਜ਼ ਸ਼ਰੀਫ ਦੀ ਹਾਲਤ ਵਿਗੜਨ ਲੱਗੀ