ਜੇਪੀਸੀ ਹੀ ਸੌਦੇ ਦੀ ਜਾਂਚ ਕਰੇ: ਖੜਗੇ

ਨਵੀਂ ਦਿੱਲੀ: ਲੋਕ ਲੇਖਾ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਉਹ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਨਗੇ ਕਿ ਅਟਾਰਨੀ ਜਨਰਲ ਤੇ ‘ਕੈਗ’ ਨੂੰ ਪੁੱਛਿਆ ਜਾਵੇ ਕਿ ਆਡਿਟ ਰਿਪੋਰਟ ਸੰਸਦ ਵਿਚ ਕਦੋਂ ਪੇਸ਼ ਕੀਤੀ ਗਈ ਸੀ। ਸੀਨੀਅਰ ਕਾਂਗਰਸੀ ਆਗੂ ਨੇ ਸਰਕਾਰ ’ਤੇ ਸੁਪਰੀਮ ਕੋਰਟ ਕੋਲ ਗਲਤ ਤੱਥ ਪੇਸ਼ ਕਰਕੇ ਸਿਖ਼ਰਲੀ ਅਦਾਲਤ ਨੂੰ ‘ਗੁਮਰਾਹ’ ਕਰਨ ਦਾ ਦੋਸ਼ ਲਾਇਆ ਸੀ। ਖੜਗੇ ਨੇ ਨਾਲ ਹੀ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਨ, ਪਰ ਇਹ ਕੋਈ ਜਾਂਚ ਏਜੰਸੀ ਨਹੀਂ ਹੈ। ਇਸ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਹੀ ਰਾਫਾਲ ਸੌਦੇ ਵਿਚ ਭ੍ਰਿਸ਼ਟਾਚਾਰ ਦੀ ਢੁੱਕਵੀਂ ਜਾਂਚ ਕਰ ਸਕਦੀ ਹੈ।

Previous articleਕੌਮੀ ਸੁਰੱਖਿਆ ਨੂੰ ਕਾਂਗਰਸ ਨੇ ਸਿਆਸੀ ਲਾਹੇ ਲਈ ਵਰਤਿਆ: ਮੋਦੀ
Next articleਛੱਤੀਸਗੜ੍ਹ ਦੇ ਮੁੱਖ ਮੰਤਰੀ ਬਾਰੇ ਟਲਿਆ ਫ਼ੈਸਲਾ