ਜੇਕਰ ਭਾਰਤ ਤੋਂ ਬਾਹਰ ਦੇ ਵਿਅਕਤੀ ਜੰਮੂ ਕਸ਼ਮੀਰ ਜਾ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ: ਸਿੱਬਲ

ਜੰਮੂ ਕਸ਼ਮੀਰ ’ਚ 15 ਮੁਲਕਾਂ ਦੇ ਸਫ਼ੀਰਾਂ ਵੱਲੋਂ ਕੀਤੇ ਗਏ ਦੌਰੇ ਮਗਰੋਂ ਕਾਂਗਰਸ ਆਗੂ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਭਾਰਤ ਤੋਂ ਬਾਹਰ ਦੇ ਲੋਕਾਂ ਨੂੰ ਉਥੋਂ ਦਾ ਦੌਰਾ ਕਰਨ ਦਾ ਹੱਕ ਕਿਵੇਂ ਮਿਲਿਆ ਹੈ ਪਰ ਮੁਲਕ ਦੇ ਸਿਆਸਤਦਾਨਾਂ ਨੂੰ ਉਥੇ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੀ ਭਾਰਤ ਦੇ ਲੋਕ ਹਿੰਸਾ ਦੇ ਸਾਜ਼ਿਸ਼ਘਾੜੇ ਨਜ਼ਰ ਆਉਂਦੇ ਹਨ। ਉਨ੍ਹਾਂ ਇੰਟਰਨੈੱਟ ਪਾਬੰਦੀ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸਵਾਲ ਕੀਤਾ ਕਿ ਵਾਦੀ ’ਚ 4 ਅਗਸਤ 2019 ਨੂੰ ਇੰਨੀ ਕਿਹੜੀ ਆਫ਼ਤ ਆ ਗਈ ਸੀ ਕਿ ਬਿਨਾਂ ਕਿਸੇ ਕਾਰਨ ਦੇ 5 ਅਗਸਤ ਨੂੰ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।

Previous articleਭਾਰਤ ਨੇ ਸ੍ਰੀਲੰਕਾ ਤੋਂ ਲੜੀ ਜਿੱਤੀ
Next articleAAP activists protest power tariff hike in Punjab