(ਸਮਾਜ ਵੀਕਲੀ)
ਅੱਖਾਂ ਨਮ ਅੱਜ, ਹੋ ਗਈਆਂ,
ਖ਼ੂਨੀ ਸਾਕਾ ਪੜਕੇ।
ਛੇਕ ਅੰਦਰ ਤੱਕ, ਪੈ ਗਿਆ,
ਅੱਜ ਤੜਕੇ ਤੜਕੇ।
ਅਕਾਲ ਤਖ਼ਤ ਤੇ, ਦਿਸ ਰਹੀਆਂ,
ਫ਼ੌਜਾਂ ਆਈਆਂ ਚੜਕੇ।
ਹੈ ਖੂਨ ਉਬਾਲੇ, ਮਾਰਦਾ,
ਸੀਨੇ ਅੱਗ ਭੜਕੇ।
ਦਿਲ ਕਰਦੈ ਧੌਣ, ਮਰੋੜ ਦਿਆਂ,
ਇੰਦਰਾਂ ਦੀ ਫੜਕੇ।
ਨਾ ਜੂਨ ਚੁਰਾਸੀ, ਭੁੱਲਣਾ,
ਕਦੇ “ਸੁਖਦੇਵ ” ਮਰਕੇ।
ਗੁਰਵਿੰਦਰ “ਗੋਸਲ”
ਸੰਪਃ 0091-6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly