ਮੋਨਿਕਾ ਦੱਤ ਸਹੋਤਾ ਨੇ ਅੱਪਰਾ ਇਲਾਕੇ ਦਾ ਕੇਨੈਡਾ ’ਚ ਚਮਕਾਇਆ ਨਾਂ

ਅੱਪਰਾ, ਸਮਾਜ ਵੀਕਲੀ- ਅੱਪਰਾ ਦੀ ਵਸਨੀਕ ਮੋਨਿਕਾ ਦੱਤ ਸਹੋਤਾ ਪੁੱਤਰੀ ਮੁਕੇਸ਼ ਦੱਤ ਸੋਹਤਾ ਨੇ ਕੇਨੈਡਾ ’ਚ ਆਪਣੀ ਡਿਗਰੀ ਦੌਰਾਨ ਪਹਿਲੀਆਂ ਪੰਜ ਪੁਜ਼ੀਸ਼ਨਾਂ ’ਚ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਅੱਪਰਾ ਇਲਾਕੇ ਦਾ ਨਾਂ ਪੂਰੇ ਵਿਸ਼ਵ ਭਰ ’ਚ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਮ ਦੱਤ ਸੋਮੀ ਸਹੋਤਾ ਕੋ-ਚੇਅਰਮੈਨ ਕਾਂਗਰਸ ਦਿਹਾਤੀ ਜਲੰਧਰ ਨੇ ਦੱਸਿਆ ਕਿ ਉਸਦੀ ਭਤੀਜੀ ਮੋਨਿਕਾ ਨੇ ਕੈਨੇਡਾ ਦੇ ਸਕੂਲ ਆਫ ਰੌਕੀਜ਼ ’ਚ ਪਹਿਲੀਆਂ ਪੰਜ ਪੁਜ਼ੀਸ਼ਨਾਂ ’ਚ ਸਥਾਨ ਪ੍ਰਾਪਤ ਕੀਤਾ ਹੈ। ਉਸਨੇ ਅੱਗੇ ਦੱਸਿਆ ਕਿ ਮੋਨਿਕਾ ਦੀ ਇਸ ਸਫਲਤਾ ਦੇ ਪਿੱਛੇ ਉਸਦੀ ਸਖਤ ਮਿਹਨਤ ਤੇ ਮਾਤਾ-ਪਿਤਾ ਤੇ ਸਮੂਹ ਪਰਿਵਾਰ ਦੀਆਂ ਅਣਥੱਕ ਕੋਸ਼ਿਸ਼ਾਂ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article6.1-magnitude quake jolts Indonesia, no casualties
Next articleਜੂਨ 84