ਤੇਰੇ ਰਾਹ

(ਸਮਾਜ ਵੀਕਲੀ)

ਅਵੱਲੇ ਨੇ ਤੇਰੇ ਰਾਹ ਵੇਂ ਸੱਜਣਾ ,
ਕਰਦੇ ਨੇ ,ਮੈਨੂੰ ਫਨਾਹ ਵੇਂ ਸੱਜਣਾ ।
ਹੋ ਰਿਹਾ ਬਰਬਾਦ ਮੈਂ ਨਿੱਤ ਨਿੱਤ ,
ਲੜਦੀ ਹੈ ,ਮੇਰੀ ਮਾਂ ਵੇਂ ਸੱਜਣਾ ।
ਸ਼ੁਦਾਈਆਂ ਵਾਂਗਰ ਤੁਰਿਆਂ ਫਿਰਦਾ ,
ਜ਼ਿੰਦਗੀ ਬਣੀ ਖਾਹਮ ਖਾਹ ਵੇਂ ਸੱਜਣਾ ।
ਇਸ਼ਕ ਵਪਾਰੀ ਬਣ ਕੇ ਲੁਟੇ ,
ਦਿਲ ਚੋਂ ਨਿਕਲੇ ਧਾਹ ਵੇਂ ਸੱਜਣਾ ।
ਉਜੜ ਗਏ ਹਾਂ , ਹੋਰ ਕੀ ਚਹੁੰਦਾ ,
ਹੋਰ ਕਿਸੇ ਤੂੰ ਰਾਹ ਜਾਹ ਵੇਂ ਸੱਜਣਾ ।
ਧਰਤੀ ਤੇ ਬੋਝ ਜਾਪਣ ਲੱਗਾ ‘ਦਰਦੀ’
ਹੋਣਾ ,ਉਸਨੇ ਸੱਚੀ ਸਵਾਹ ਵੇਂ ਸੱਜਣਾ ।

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਮੁੰਬਈ ’ਚ ਜ਼ਬਤ 72.5 ਕਿਲੋ ਹੈਰੋਇਨ ਮਾਮਲੇ ਸਬੰਧੀ ਪੰਜਾਬ ਪੁਲੀਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ: ਡੀਜੀਪੀ