ਜੀ-7: ਦੁਨੀਆ ਨੂੰ ਇਕ ਅਰਬ ਕੋਵਿਡ-19 ਰੋਕੂ ਟੀਕੇ ਦੇਣ ਦਾ ਐਲਾਨ

ਕਾਰਬਿਸ ਬੇਅ (ਬਰਤਾਨੀਆ) (ਸਮਾਜ ਵੀਕਲੀ): ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਇੱਥੇ ਜੀ-7 ਸਿਖਰ ਸੰਮੇਲਨ ਦੀ ਸ਼ੁਰੂਆਤ ਮੌਕੇ ਇਸ ਦੇ ਮੈਂਬਰ ਦੇਸ਼ਾਂ ਅਤੇ ਯੂਰੋਪੀਅਨ ਯੂਨੀਅਨਾਂ ਦੇ ਆਗੂਆਂ ਨੂੰ ਵਧਾਈਆਂ ਦਿੱਤੀਆਂ। ਜੌਹਨਸਨ ਅਤੇ ਉਨ੍ਹਾਂ ਦੀ ਪਤਨੀ ਕੈਰੀ ਜੌਹਨਸਨ ਨੇ ਆਗੂਆਂ ਨਾਲ ਕੂਹਣੀਆਂ ਮਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਮਾਜਿਕ ਦੂਰੀ ਬਣਾਉਂਦਿਆਂ ਸੰਖੇਪ ਗੱਲਬਾਤ ਕੀਤੀ।

ਜੌਹਨਸਨ ਨੇ ਕੈਰੀ ਸਿਮੰਡਸ ਨਾਲ ਪਿਛਲੇ ਮਹੀਨੇ ਹੀ ਵਿਆਹ ਕਰਵਾਇਆ ਹੈ। ਜੀ-7 ਮੁਲਕਾਂ ਨੇ ਅਹਿਦ ਲਿਆ ਹੈ ਕਿ ਉਹ ਦੁਨੀਆਂ ਦੇ ਕਰੋਨਾਵਾਇਰਸ ਨਾਲ ਜੂਝ ਰਹੇ ਦੇਸ਼ਾਂ ਨੂੰ ਇੱਕ ਅਰਬ ਕਰੋਨਾ ਰੋਕੂ ਖ਼ੁਰਾਕਾਂ ਮੁਹੱਈਆ ਕਰਵਾਉਣਗੇ। ਇਨ੍ਹਾਂ ਵਿੱਚੋਂ ਅੱਧੀਆਂ ਖ਼ੁਰਾਕਾਂ ਅਮਰੀਕਾ ਦੇਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਜੌਹਨਸਨ ਨੇ ਐਲਾਨ ਕੀਤਾ ਕਿ ਬਰਤਾਨੀਆ ਅਗਲੇ ਸਾਲ ਤੱਕ ਦੁਨੀਆ ਨੂੰ ਕੋਵਿਡ-19 ਰੋਕੂ ਟੀਕੇ ਦੀਆਂ ਦਸ ਕਰੋੜ ਖੁਰਾਕਾਂ ਦੇਵੇਗਾ। ਉਧਰ ਬ੍ਰਿਟਿਸ਼ ਪੁਲੀਸ ਨੇ ਜੀ-7 ਸਿਖਰ ਸੰਮੇਲਨ ਦਾ ਵਿਰੋਧ ਕਰਨ ਵਾਲੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਕਾਰਬਿਸ ਬੇਅ ਦੇ ਹੋਟਲ ਤੋਂ 11 ਕਿਲੋਮੀਟਰ ਦੂਰ ਇੱਕ ਕਾਰ ਅਤੇ ਵੈਨ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ ਰੰਗ, ਸਮੋਕ ਗਰੇਨੇਡ ਅਤੇ ਲਾਊਡਸਪੀਕਰ ਬਰਾਮਦ ਕੀਤੇ ਗਏ। ਇਸ ਸਬੰਧੀ ਤਿੰਨ ਔਰਤਾਂ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ   ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿ: ਜਾਧਵ ਨੂੰ ਅਪੀਲ ਕਰਨ ਦਾ ਹੱਕ ਦੇਣ ਵਾਲਾ ਬਿੱਲ ਪਾਸ
Next articleਪਾਕਿਸਤਾਨ: ਬੱਸ ਪਲਟਣ ਕਾਰਨ 23 ਵਿਅਕਤੀ ਹਲਾਕ