(ਸਮਾਜ ਵੀਕਲੀ)
ਚੇਤੰਨਤਾ ਅੱਜ ਦੇ ਸਮੇਂ ਵਿਚ ਪੈਸੇ ਪਿੱਛੇ ਚਲ ਰਹੀ ਤੇਜ ਰਫਤਾਰ ਦੀ ਦੌੜ ਵਿਚ ਕੀਤੇ ਖ਼ੋ ਜਹੀ ਗਈ ਹੈ | ਬਲਕਿ ਇਹ ਮਨੁੱਖੀ ਜੀਵਨ ਦੀ ਬਹੁਤ ਹੀ ਪੁਰਾਣੀ ਕੁਦਰਤੀ ਕਲਾ ਹੈ | ਚੇਤੰਨਤਾ ਤੋਂ ਭਾਵ ਜਿਹੜਾ ਵੀ ਕੰਮ ਕਰ ਰਹੇ ਹਾਂ ਉਸ ਸਮੇਂ ਉਸ ਜਗਹ ਤੇ ਜਾਗਰੂਕ ਰਹਿਣ ਤੋਂ ਹੈ ,ਜਿਸ ਵਿਚ ਮਨ ਦ ਖਿਆਲ, ਭਾਵਨਾਵਾਂ, ਕੋਮਲਤਾ, ਸ਼ਰੀਰ ਦੀ ਸਨਸਨੀ ਦਾ ਜਾਗਰੂਕ ਰਹਿਣਾ ਸ਼ਾਮਿਲ ਹੈ |ਚੇਤੰਨਤਾ ਦਾ ਸਿੱਧਾ ਸੰਬੰਧ ਧਿਆਨ ਨਾਲ ਹੈ | ਧਿਆਨ ਨੂੰ ਕਿਸੇ ਜਗ੍ਹਾ, ਧਾਤੁ ਅਤੇ ਕਿਸੇ ਕੰਮ ਤੇ ਪੂਰੀ ਚੇਤਨਤਾ ਦੇ ਨਾਲ ਇਕਾਗਰ ਕਰਨਾ | ਚੇਤੰਨਤਾ ਨੂੰ ਸਮ੍ਜਨ ਦੇ ਲਯੀ ਦੂਰ ਜਾਨ ਦੀ ਜਰੂਰਤ ਨਹੀਂ ਅਸੀਂ ਆਪਣੇ ਸਾਹ ਤੋਂ ਹੀ ਚੇਤੰਨ ਹੋਣ ਦਾ ਇਹਸਾਸ ਕਰ ਸਕਦੇ ਹਾਂ| ਸਾਹ ਲੈਂਦੇ ਸਮੇਂ ਆਪਣੇ ਸ਼ਰੀਰ ਨੂੰ ਇਹਸਾਸ ਕਰਨਾ ਚੇਤੰਨਤਾ ਦਾ ਹੀ ਇਕ ਹਿੱਸਾ ਹੈ | ਜਦੋ ਅਸੀਂ ਚੇਤੰਨਤਾ ਦੇ ਨਾਲ ਸਾਹ ਲੈਂਦੇ ਹਾਂ ਤਾ ਸਾਨੂ ਇਹਸਾਸ ਹੁੰਦਾ ਹੈ ਕਿ ਸਾਹ ਰੱਬ ਦੁਆਰਾ ਦਿਤਾ ਗਿਆ ਕਿੰਨਾ ਕੀਮਤੀ ਤੋਹਫ਼ਾ ਹੈ | ਇਹ ਵੀ ਇਕ ਤਰਹ ਦਾ ਅਭਿਆਸ ਹੀ ਹੈ | ਚੇਤੰਨਤਾ ਨੂੰ ਅਸੀਂ ਰੋਜ- ਮਰਹਿ ਦੇ ਕੰਮ ਕਰਦੇ ਹੋਏ ਅਜ਼ਮਾ ਸਕਦੇ ਹਾਂ|
ਜਿਵੇ ਘਰ ਵਿਚ ਸਫਾਈ, ਧੁਲਾਈ, ਖਾਣਾ ਪਕਾਉਣ, ਰੋਟੀ ਖਾਂਦੇ ਅਤੇ ਨਹਾਂਦੇ ਸਮੇਂ | ਘਰ ਵਿਚ ਕਿਸੇ ਵੀ ਚੀਜ ਨੂੰ ਸਾਫ ਕਰਦੇ ਸਮੇਂ ਪੂਰੀ ਚੇਤੰਨਤਾਦੇ ਨਾਲ ਉਸ ਨੂੰ ਸਾਫ ਕਰਨਾ ਅਤੇ ਸਾਫ ਕਰਨ ਵਾਲੇ ਉਤਪਾਦਾ ਜਿਵੇ ਕੇ ਸਾਬਣ, ਸਿਰਫ, ਪਾਣੀ ਨੂੰ ਹੱਥਾਂ ਦੇ ਨਾਲ ਇਹਸਾਸ ਕਰਨਾ | ਸਫਾਈ ਤੋਂ ਬਾਅਦ ਤੱਸਲੀਬਖਸ਼ ਕੀਤੀ ਗਈ ਸਫਾਈ ਨੂੰ ਦੇਖਣਾ ਤੇ ਉਸ ਦੀ ਸਫਾਈ ਨੂੰ ਦੇਖ ਕੇ ਖੁਸ਼ ਹੋਣਾ | ਇਸੇ ਤਰਾਂ ਖਾਣਾ ਬਣਾਂਦੇ ਅਤੇ ਖਾਂਦੇ ਸਮੇਂ ਸਬਜ਼ੀ ਜਾ ਫ਼ਲ ਦੀ ਬਣਤਰ, ਖੁਸ਼ਬੂ, ਰੰਗ ਨੂੰ ਦੇਖਣਾ ਅਤੇ ਇਹਸਾਸ ਕਰਨਾ |ਜਿਸ ਦੇ ਨਾਲ ਨਾਕਿ ਸਿਰਫ ਖਾਣਾ ਜਲਦੀ ਪਚਣ ਬਲਕਿ ਸ਼ਰੀਰ ਨੂੰ ਵਿਟਾਮਿਨਸ, ਮਿਨਰਲਸ, ਪ੍ਰੋਟੀਇੰਸ ਮਿਲਣ ਦੇ ਵਿਚ ਵੀ ਸਹਾਇਤਾ ਮਿਲਦੀ ਹੈ |
ਇਹ ਸਬ ਗੱਲਾਂ ਬਹੁਤ ਛੋਟੀਆਂ ਲੱਗਦੀਆਂ ਹੋਣਗੀਆਂ ਲੇਕਿਨ ਇਹ ਬਹੁਤ ਮਹੱਤਵਪੂਰਣ ਹਨ, ਜਿਸ ਨਾਲ ਦਿਮਾਗੀ ਚਿੰਤਾਵਾਂ, ਬੇਚੈਨੀ, ਨਾਕਰਾਤਮਕ ਸੋਚ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ |ਸਾਡੇ ਮਨ ਵਿਚ ਇਕ ਸਮੇਂ ਇੱਕ ਵੀਚਾਰ ਹੀ ਆ ਸਕਦਾ ਹੈ, ਜਦੋ ਸਾਡਾ ਧਿਆਨ ਕੰਮ ਵੱਲ ਹੋਵੇਗਾ ਤਾ ਨਾਕਰਾਤਮਕ ਸੋਚ ਜਾਂ ਫਿਕਰ ਵਾਲੇ ਵੀਚਾਰ ਆਪਣੇ ਆਪ ਚਲੇ ਜਾਣਗੇ|
ਘਰ ਤੋਂ ਨਿਕਲਦੇ ਹੋਏ ਚੇਤੰਨਤਾ ਨੂੰ ਅਜ਼ਮਾ ਸਕਦੇ ਹਾਂ, ਜਿਵੇ ਦਫਤਰ, ਸਕੂਲ ਜਾਂਦੇ ਸਮੇਂ ਇਸ ਤੋਂ ਇਲਾਵਾ ਨਜ਼ਦੀਕੀ ਰਾਸ਼ਨ ਦੀ ਦੁਕਾਨ ਤੇ ਜਾਂਦੇ ਸਮੇਂ ਵੀ, ਇਕ ਜਗਾਹ ਰੁਕ ਆਪਣੇ ਨੇੜੇ ਦੇ ਕੁਦਰਤੀ ਨਜ਼ਾਰਿਆਂ ਨੂੰ ਦੇਖਣਾ, ਫੂਲਾ ਦੀ ਖੁਸ਼ਬੂ ਨੂੰ ਲੈਣਾ ਅਤੇ ਪੰਛੀਆਂ ਦੇ ਚਹਿਕਣ ਦੀ ਅਵਾਜ ਨੂੰ ਚੇਤੰਨਤਾ ਦੇ ਨਾਲ ਸੁਣਨਾ | ਕੁਦਰਤੀ ਨਜ਼ਾਰਿਆਂ ਨੂੰ ਨਿਹਾਰਣ ਨਾਲ ਜ਼ਿੰਦਗੀ ਦੀ ਖ਼ੂਬਸੂਰਤੀ ਅਤੇ ਅਹਿਮੀਅਤ ਦਾ ਇਹਸਾਸ ਹੁੰਦਾ ਹੈ, ਮਨਂ ਵਿੱਚ ਸ਼ੁਕਰਾਨੇ ਦਾ ਭਾਵ ਆਉਂਦਾ ਹੈ,ਇਸ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜ਼ਿੰਦਗੀ ਦੀਆ ਸ਼ਿਕਾਇਤਾਂ ਦੂਰ ਹੁੰਦੀਆਂ ਹਨ | ਬਹੁਤ ਵਾਰ ਇਸ ਤਰਹ ਹੁੰਦਾ ਹੈ ਕੁਦਰਤ ਦ ਬਹੁਤ ਸੁੰਦਰ ਨਜ਼ਾਰਿਆਂ ਨੂੰ ਦੇਖੇ ਬਿਨਾ ਹੀ ਅਸੀਂ ਕੋਲ ਦੇ ਗੁਜ਼ਰ ਜਾਂਦੇ ਹਾਂ |
ਅੱਜ ਦੇ ਸਮੇਂ ਵਿਚ ਕਿਸੇ ਕੋਲ ਏਨਾ ਵੀ ਸਮਾਂ ਨਹੀਂ ਕੇ ਇਕ ਜਗ੍ਹਾ ਖੜੇ ਹੋ ਕੇ ਕੁਦਰਤ ਦਾ ਇਹਸਾਸ ਕਰ ਸਕੀਏ | ਮਨੁੱਖ ਸਾਰੀ ਜ਼ਿੰਦਗੀ ਚੇਤੰਨਤਾ ਦੇ ਬਿਨਾ ਹੀ ਕੱਟਦਾ ਹੈ | ਚੇਤੰਨਤਾ ਨਾ ਹੋਣ ਕਰਕੇ ਹੀ ਦਿਮਾਗੀ ਤਨਾਵ, ਸ਼ਰੀਰ ਦੀ ਤਾਕਤ ਦਾ ਘਟ ਹੋਣਾ ,ਬਲੱਡ ਪ੍ਰੇਸਸੁਰੇ ਦਾ ਘਟ ਹੋਣਾ,ਹਾਰਟ ਅਟੈਕ ਅਤੇ ਨੀਂਦ ਘਟ ਜਾਣਾ ਆਦਿ ਬਿਮਾਰੀਆਂ ਵੱਧ ਗਈਆਂ ਹਨ | ਇਕ ਖੋਜ ਦੇ ਮੁਤਾਬਿਕ ਚੇਤੰਨਤਾ ਸਾਨੂ ਸਿਖਾਂਦੀ ਹੈ ਕਿ ਕਿਸ ਤਰਾਂ ਪੂਰੀ ਜਾਗਰੂਕਤਾ ਦੇ ਨਾਲ ਬੇਚੈਨੀ ਅਤੇ ਦਿਮਾਗੀ ਤਨਾਵ ਨੂੰ ਦੂਰ ਕਰਨਾ ਹੈ |
ਪਰ ਯਾਦ ਰਹੇ ਕਿਸੇ ਵੀ ਚੀਜ਼ ਦੀ ਬਹੁਲਤਾ ਬੁਰੀ ਹੁੰਦੀ ਹੈ|ਅਸੀ ਚੇਤੰਨਤਾ ਦੇ ਸਕਾਰਾਤਮਕ ਪਹਿਲੂ ਨੂੰ ਲਿਆਣਾ ਹੈ,ਤਾਕਿ ਜ਼ਿੰਦਗੀ ਦਾ ਆਨੰਦ ਮਾਨ ਸਕੀਏ ਤੇ ਸਾਡੇ ਕੰਮ ਸੁਚੱਜੇ ਢੰਗ ਨਾਲ ਹੋ ਸਕਨ | ਕਿਤੇ ਇਹ ਨਾ ਹੋਏ ਕਿ ਅਸੀ ਆਪਣੀਆਂ ਇੰਦਰੀਆਂ ਨੂੰ ਸ਼ਾਂਤ ਨਾ ਹੋਣ ਦਈਏ | ਜਿਵੇ ਜੇ ਘੜੀ ਦੀ ਟਿਕ ਟਿਕ, ਪੱਖਾਂ ਚਲਣ ਦੀ ਅਵਾਜ ਜਾਂ ਹੋਰ ਕੋਈ ਛੋਟੀ-ਮੋਟੀ ਅਵਾਜ ਪ੍ਰਤੀ ਜਾਇਦਾ ਧਿਆਨ ਲਗਾਵਾਂਗੇ ਤਾ ਅਰਾਮ ਕਰਨ ਅਤੇ ਸਾਉਣ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ | ਹਾਲਾਂਕਿ ਇਸ ਵਿੱਚ ਚੇਤੰਨਤਾ ਦਾ ਕਸੂਰ ਨਹੀਂ | ਉਸਨੂੰ ਗ਼ਲਤ ਢੰਗ ਨਾਲ ਲਾਗੂ ਕਰਨ ਵਿੱਚ ਹੈ | ਅਰਾਮ ਕਰਨ ਲਗੇ ਸ਼ਰੀਰ ਤੇ ਮਨ ਨੂੰ ਸ਼ਾਂਤ ਹੀ ਰੱਖਣਾ ਚਾਹੀਦਾ ਹੈ |
WHO ਦੇ ਮੁਤਾਬਿਕ ਪੂਰੀ ਦੁਨੀਆਂ ਵਿਚ ਹਰ ਉਮਰ ਦੇ 264 ਮਿਲੀਅਨ ਲੋਕ ਦਿਮਾਗੀ ਤਨਾਵ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚ ਔਰਤਾਂ ਦਾ ਅੰਕੜਾ ਮਰਦਾਂ ਦੇ ਮੁਕਾਬਲੇ ਵੱਧ ਹੈ | ਆਤਮ ਹਤਿਆ ਦਿਮਾਗੀ ਤਨਾਵ ਦਾ ਹੀ ਨਤੀਜਾ ਹੈ | ਹਰ ਸਾਲ 8,00,000, ਦੇ ਲਗਭਗ ਲੋਕ ਆਤਮ ਹਤਿਆ ਕਰਦੇ ਹਨ |
ਪਰ ਚੇਤੰਨਤਾ ਨਾਲ ਜਿਉਣਾ ਕਿਵੇਂ ਹੈ ਇਸ ਵਾਸਤੇ ਕੁਝ ਗਤਿਵਿਧਿਆਂ ਇਸ ਪ੍ਰਕਾਰ ਹਨ :-
1 ਚੇਤੰਨਤਾ ਨਾਲ ਸੁਣਨਾ – ਆਪਣੇ ਨੇੜੇ ਦੀਆ ਅਵਾਜਾਂ ਦੀ ਉੱਚੀ ਪਿੱਚ,ਆਵਿਰਤੀ ਨੂੰ ਚੇਤੰਨਤਾ ਨਾਲ ਸੁਣਨਾ | ਇਕ ਜਾਂ ਇਕ ਤੋਂ ਵੱਧ ਅਵਾਜਾਂ ਵੀ ਹੋ ਸਕਦੀਆਂ ਹਨ |
2 ਚੇਤੰਨਤਾ ਨਾਲ ਖੁਸ਼ਬੂ ਲੈਣਾ – ਆਪਣੇ ਨੇੜੇ ਦੀ ਖੁਸ਼ਬੂ ਲਈ ਸੁਚੇਤ ਰਹਿਣਾ|
3 ਚੇਤੰਨਤਾ ਨਾਲ ਛੂਹਣਾ – ਆਪਣੇ ਹੱਥ ਦੀਆਂ ਉਂਗਲਾਂ ਨੂੰ ਸਪਰਸ਼ ਕਰਕੇ ਇਹਸਾਸ ਕਰਨਾ|
4 ਚੇਤੰਨਤਾ ਨਾਲ ਦੇਖਣਾ – ਆਪਣੇ ਨੇੜੇ ਦੀਆਂ ਚੀਜਾਂ ਨੂੰ ਚੇਤੰਨਤਾ ਨਾਲ ਦੇਖਣਾ | ਜਿਸ ਵਿਚ ਓਹਨਾ ਦੀ ਬਣਤਰ , ਰੰਗ , ਮੋਟਾਈ , ਤਿੱਖਾਪਨ ਆਦਿ ਨੂੰ ਧਿਆਨ ਨਾਲ ਦੇਖਣਾ |
5 ਚੇਤੰਨਤਾ ਨਾਲ ਖਾਣਾ – ਖਾਣਾ ਖਾਂਦੇ ਸਮੇਂ ਖਾਣੇ ਦੀ ਬਣਤਰ ਅਤੇ ਸਵਾਦ ਨੂੰ ਚੱਖਣਾ |
ਅੰਤ ਵਿੱਚ ਚੰਦ ਸਤਰਾਂ ਨਾਲ ਆਪਣੀ ਗੱਲ ਕਹਿਣਾ ਚਾਹਵਾਂਗੀ :
“ਜ਼ਿੰਦਗੀ ਹੈ ਅਨਮੋਲ, ਨਾ ਗਵਾਓ ਇਸ ਨੂੰ,
ਇਹ ਹੈ ਰੱਬ ਦੀ ਦਾਤ, ਨਾ ਅਜਮਾਓ ਇਸ ਨੂੰ,
ਜੀਓ ਚੇਤੰਨਤਾ ਦੇ ਨਾਲ, ਨਾ ਹਰਾਓ ਇਸ ਨੂੰ ”
Asst. ਪ੍ਰੋ. ਰਿੰਕਲ,
ਟਾਂਡਾ ਉਰਮੁੜ, ਪੰਜਾਬ