‘ਬਾਬਾ ਸਾਹਿਬ ਡਾ: ਅੰਬੇਡਕਰ ਦੁਆਰਾ ਸਿੱਖਿਆ-ਪ੍ਰਸਾਰ’ ਵਿਸ਼ੇ ‘ਤੇ ਭਾਸ਼ਣ

ਜਲੰਧਰ,(ਸਮਾਜ ਵੀਕਲੀ)- ਉੱਘੇ ਅੰਬੇਡਕਰਾਈਟ ਸ੍ਰੀ ਲਾਹੌਰੀ ਰਾਮ ਬਾਲੀ ਬਾਲੀ ਸੰਪਾਦਕ, ਭੀਮ ਪੱਤਰਿਕਾ ਅਤੇ ਸੰਸਥਾਪਕ ਟਰੱਸਟੀ, ਅੰਬੇਡਕਰ ਭਵਨ, ਜਲੰਧਰ, 11.07.2020 (ਸ਼ਨੀਵਾਰ) ਨੂੰ ਸ਼ਾਮ 7.30 ਵਜੇ ਜ਼ੂਮ ਵੈਬਿਨਾਰ ‘ਤੇ ਸਿੱਧਾ ਪ੍ਰਸਾਰਣ ਕਰਨਗੇ ਅਤੇ ‘ਬਾਬਾ ਸਾਹਿਬ ਡਾ: ਅੰਬੇਡਕਰ ਦੁਆਰਾ ਸਿੱਖਿਆ-ਪ੍ਰਸਾਰ’ ਵਿਸ਼ੇ ‘ਤੇ ਆਪਣਾ ਭਾਸ਼ਣ ਦੇਣਗੇ। ਸਿੱਖਿਆ ਦੇ ਪ੍ਰਸਾਰ ਲਈ ਬਾਬਾ ਸਾਹਿਬ ਨੇ ਪੀਪਲਜ਼ ਐਜੂਕੇਸ਼ਨ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ ਸਿੱਖਿਆ ਦੇਣ ਲਈ ਕਈ ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ।
”ਵਿੱਦਿਆ ਓਹ ਸ਼ੇਰਨੀ ਦਾ ਦੁਧ ਹੈ, ਜੋ ਪੀਂਦਾ ਹੈ ਓਹ ਦਹਾੜਦਾ ਹੈ” – ਡਾ ਅੰਬੇਡਕਰ
ਇਹ ਸਮਾਗਮ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਕਰਵਾਇਆ ਜਾ ਰਿਹਾ ਹੈ।

Previous article‘बाबासाहेब डॉ. अंबेडकर द्वारा शिक्षा-प्रसार’ पर भाषण
Next articleਜੀਓ ਚੇਤੰਨਤਾ ਦੇ ਨਾਲ