ਹੁਸ਼ਿਆਰਪੁਰ/ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ): ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 445 ਵਿਆਕਤੀਆਂ ਦੇ ਨਵੇ ਸੈਪਲ ਲੈਣ ਤੇ 266 ਸੈਪਲਾਂ ਦੀ ਲੈਬ ਤੋ ਰਿਪੋਟ ਪ੍ਰਾਪਤ ਹੋਣ ਨਾਲ 8 ਵਿਆਕਤੀਆਂ ਦੀ ਰਿਪੋਟ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 601 ਹੋ ਗਈ ਹੈ ।
ਜਿਲੇ ਵਿੱਚ ਕੁੱਲ ਸੈਪਲਾਂ ਦੀ ਗਿਣਤੀ 30140 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 28684 ਸੈਪਲ ਨੈਗਟਿਵ, ਜਦ ਕਿ 852 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 64 ਹੈ, ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 520 ਹੋ ਗਈ ਹੈ , ਮੌਤਾਂ ਦੀ ਗਿਣਤੀ 17 ਹੋ ਗਈ ਹੈ ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ (4) ਕੇਸ ਲੋਕਲ ਹੁਸ਼ਿਆਰਪੁਰ ਸ਼ਹਿਰ ਦੇ ਆਏ ਹਨ ਜਿਨਾਂ ਵਿੱਚ 1 ਮਾਡਲ ਕਲੋਨੀ 2 ਕੇਸ ਸ਼ਾਲੀਮਾਰ ਨਗਰ , 1 ਪ੍ਰੀਤ ਨਗਰ ਦਾ ਹੈ ਜਿਨਾ ਵਿੱਚ 2 ਬੈਕ ਵਿੱਚ ਨੋਕਰੀ ਕਰਦਾ ਹੈ ਤੇ ਇਕ ਪੁਲਿਸ ਮੈਨ ਹੈ । 1 ਕੇਸ ਪਿੰਡ ਕੂਕੇਵਾਲ ,1 ਕੇਸ ਬਹਿਬਲਮੰਝ, ਤੇ 1 ਕੇਸ ਸ਼ੀਆ ਚਠਿਆਲ ਦਾ ਹੈ ਇਸ ਤਰਾਂ ਅੱਜ ਪਾਜੇਟਿਵ ਮਰੀਜਾਂ ਦੀ ਗਿਣਤੀ 8 ਹੈ ।
ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।