ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ

ਡਾ. ਗ਼ਜਨਫ਼ਰ

(ਸਮਾਜ ਵੀਕਲੀ)

ਕਾਲੇ ਜਾਦੂ ਦੀ ਤਾਰੀਖ ਉਣੀ ਹੀ ਪੁਰਾਣੀ ਹੈ ਜਿੰਨੀ ਕਿ ਇਨਸਾਨ ਦੀ ਤਾਰੀਖ ਪੁਰਾਣੀ ਹੈ ।ਮੁੱਢ ਕਦੀਮ ਤੋਂ ਹੀ ਜਾਦੂ ਹਰ ਕੌਮ ਹਰ ਮੁਆਸ਼ਰੇ ਵਿੱਚ ਰਿਹਾ।ਮਿਸਰ ਵਿਚ ਤਾਂ ਇਹਨੂੰ ਬਾਕਾਇਦਾ ਇੱਕ ਧਰਮ  ਦਾ ਦਰਜਾ ਵੀ ਹਾਸਲ ਰਿਹਾ।ਜਾਦੂ ਨੂੰ ਸਿਰਫ਼  ਤੁਹੱਮ ਪ੍ਰਸਤੀ  ਕਹਿਣਾ ਠੀਕ ਨਹੀਂ ਹੈ ਸਗੋਂ ਇਹ ਇਲਮ ਹੈ ਜਿੱਦਾਂ ਕਿ ਹਿਸਾਬ  ਦਾ ਇਲਮ ਰਿਆਜ਼ੀ ਸੀ  ਆਦਾਦ ਦਾ ਇਲਮ।

ਹਕੀਕਤ ਤਾਂ ਇਹ ਹੈ ਪਈ ਜਾਦੂ ਤੂੰ ਮੁਰਾਦ ਫ਼ਿਤਰਤ ਦੇ ਉਲਟ ਜਾਣਾ ਹੈ।ਜਾਦੂ ਨੂੰ ਜਾਦੂ ਏਸ ਵਾਸਤੇ ਆਖਿਆ ਜਾਂਦਾ ਹੈ ਪਈ  ਏਸ  ਦੇ ਸਬੱਬ ਲੁਕੇ ਹੁੰਦੇ ਨੇ।ਅਰਬੀ ਵਿੱਚ ਜਾਦੂ ਲਈ ਸਹਿਰ ਦਾ ਅੱਖਰ ਵਰਤਿਆ ਜਾਂਦਾ ਹੈ ਜਿਸ ਦਾ  ਮਤਲਬ   ਹੈ ਲੁਕਿਆ ਹੋਣਾ।ਰਾਤ ਦੇ ਪਿਛਲੇ ਹਿੱਸੇ ਨੂੰ ਵੀ ਸਹਿਰ ਆਖਿਆ ਜਾਂਦਾ ਹੈ ਇਸੇ ਤਰ੍ਹਾਂ ਫੇਫੜੇ ਨੂੰ ਵੀ ਸਹਿਰ ਆਖਿਆ ਜਾਂਦਾ ਹੈ ਕਿਉਂ ਜੋ ਲੁਕਿਆ ਹੁੰਦਾ ਹੈ।ਜਾਦੂ ਜੱਗ ਦੀ ਸਭ ਤੋਂ ਤਾਕਤਵਰ ਕੁਵੱਤ ਹੈ ਜਿਹੜੀ ਇਨਸਾਨੀ ਹਯਾਤੀ ਨੂੰ ਬੁਰੀ ਤਰ੍ਹਾਂ ਮੁਤਾਸਰ ਕਰ ਸਕਦੀ ਹੈ।

ਇਹ ਵਜ੍ਹਾ ਹੈ ਪਈ ਸਾਡੇ ਪੰਜਾਬ ਵਿੱਚ ਵੀ ਅੱਜ ਜਾਦੂ ਰਾਹੀੰ ਘਰਾਂ ਦੇ ਘਰ ਤਬਾਹ ਕੀਤੇ ਜਾ ਰਹੇ ਨੇ  ਅਤੇ ਰਿਸ਼ਤੇ ਤ੍ਰੋੜੇ ਜਾ ਰਹੇ ਨੇ।ਥਾਂ ਥਾਂ ਤੇ ਨਜੂਮੀ ਬਾਬਾ ਤੇ ਆਮਲ ਸਾਹਿਬਾਂ ਦੇ ਬੋਰਡ ਸਾਨੂੰ ਲੱਗੇ ਨਜ਼ਰੀਂ ਆਉਂਦੇ ਨੇ।ਜਿਹੜੇ ਮਾਸੂਮ ਲੋਕਾਂ ਨੂੰ ਸੋਹਣੇ ਸੁਫਨੇ ਦਿਖਾ  ਕੇ ਲੁੱਟ ਲੈਂਦੇ ਹਨ।ਆਪਣੇ ਕਾਲੇ ਜਾਦੂ ਰਾਹੀਂ ਘਰਾਂ ਦੇ ਘਰ ਤਬਾਹ ਕਰ ਛੱਡਦੇ ਨੇ ਮਹਿਬੂਬ ਝੱਟ ਵਿੱਚ ਤੁਹਾਡੇ ਕਦਮਾਂ ਅੰਦਰ ਤੁਹਾਡਾ ਕੰਮ ਝੱਟ ਵਿਚ ਪੂਰਾ ਵਲੈਤ ਜਾਣ ਦਾ ਵੀਜ਼ਾ ਲਾਟਰੀ ਨੰਬਰ ਇਸ ਤਰ੍ਹਾਂ ਦੀਆਂ ਗੱਲਾਂ ਮਸੂਮ ਲੋਕਾਂ ਨੂੰ ਜਾਦੂਗਰਾਂ ਵਾਲੇ ਮਤਵਜੋ ਕਰਦੀਅਂ ਹਨ ਜਿਹੜੀ ਕਿ ਬੜੀ ਹਰਖ। ਵਾਲੀ ਗੱਲ ਹੈ।

ਜਾਦੂਗਰ ਹਮੇਸ਼ ਤਰੋੜਦਾ ਹੈ ਤਬਾਹ ਕਰਦਾ ਹੈ।ਕਦੀਮ  ਮਿਸਰੀ ਬਾਬਲੀ ਅਤੇ  ਵੇਦਕ ਰਵਾਇਤਾਂ ਵਿੱਚ ਦਿਓਤਾਵਾਂ ਦੀ ਤਾਕਤ ਦੀ ਵਜ੍ਹਾ ਵੀ ਜਾਦੂ ਹੀ ਸੀ।ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਵੀ ਹੈ ਜੋ ਸੱਭਿਆਚਾਰ, ਰਹਿਤਲ ਜਾਂ ਸਮਾਜ ਮੁਤਾਬਕ ਬਦਲਦੀ ਰਹਿੰਦੀ ਹੈ।ਯੌਰਪ ਵਿੱਚ ਈਸਾਈਅਤ ਹੋਣ ਦੇ ਬਾਵਜੂਦ ਵੀ ਜਾਦੂ ਵੱਡੇ ਪੈਮਾਨੇ ਤੇ ਕੀਤਾ ਜਾਂਦਾ ਸੀ।ਅਫ਼ਰੀਕਾ ਵਿੱਚ ਤਾਂ ਅੱਜ ਵੀ ਕੁਝ ਡਾਕਟਰ ਕਾਲੇ ਜਾਦੂ ਰਾਹੀਂ ਇਲਾਜ ਕਰਦੇ ਹਨ।ਜੱਗ ਵਿੱਚ ਕੋਈ ਐਸਾ ਮੁਆਸ਼ਰਾ ਨਹੀਂ ਮਿਲਦਾ ਜਿੱਥੇ ਜਾਦੂ ਨਾ ਕੀਤਾ ਗਿਆ ਹੋਵੇ ਇਸ ਤਰ੍ਹਾਂ ਅਰਬ ਵਿੱਚ ਵੀ ਅੱਜ ਵੀ ਜਾਦੂ ਦਾ ਰਿਵਾਜ ਮੌਜੂਦ ਹੈ।

ਹਸਦ ਉਹ ਬਿਮਾਰੀ ਹੈ ਜਿਹੜੀ ਇਨਸਾਨ ਨੂੰ ਅੰਦਰੋ ਅੰਦਰੀ ਖਾ ਛੱਡਦੀ  ਹੈ ਹਸਦ ਪਾਰੋਂ ਹੀ ਲੋਕੀਂ ਜਾਦੂਗਰਾਂ ਕੋਲ ਜਾਂਦੇ ਨੇ ਤੇ ਜਾਦੂ ਕਰਵਾਉਂਦੇ ਨੇ ਤਾਂ ਜੀ ਆਪਣੇ ਦਿਲ ਦਾ ਸਾੜਾ ਮੱਠਾ ਕੀਤਾ ਜਾ ਸਕੇ।ਇਹ ਬੜੀ ਹਰਖ ਵਾਲੀ ਗੱਲ ਹੈ ਇਨਸਾਨ ਨੂੰ ਦੂਜੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ।ਜਾਦੂ ਰਾਹੀਂ ਤੁਸੀਂ ਕਿਸੇ ਦੂਜੇ ਨੂੰ ਵਕਤੀ ਤੌਰ ਤੇ ਤਬਾਹ ਕਰ ਸਕਦੇ ਹੋ ਪਰ ਹਮੇਸ਼ ਲਈ ਤੁਸੀਂ ਖ਼ੁਦ ਨੂੰ ਗੁਨਾਹਗਾਰ ਕਰ ਲੈਂਦੇ ਹੋ।ਝੂਠੇ  ਆਮਲਾਂ ਜਾਦੂਗਰਾਂ ਅਤੇ  ਨਜੂਮੀ ਬਾਬਿਆਂ ਕੋਲੋਂ ਬਚਣਾ ਚਾਹੀਦਾ ਹੈ ਸਾਡੇ ਪੰਜਾਬ ਵਿੱਚ ਇਨ੍ਹਾਂ ਲੋਕਾਂ ਨੇ ਅੰਨ੍ਹੀ ਮਚਾ ਰੱਖੀ ਹੈ।

ਡਾ. ਗ਼ਜਨਫ਼ਰ
923003000063

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHospital staffer held for sale of fake Remdesivir worth Rs 30K
Next articleਪਿੰਡ ਵਰ੍ਹਿਆਂ ਦੋਨਾ ਵਿਖੇ ਸਿਹਤ ਵਿਭਾਗ ਵੱਲੋਂ 20 ਲੋਕਾਂ ਦੀ ਕੀਤੀ ਗਈ ਕਰੋਨਾ ਸੈਂਪਲਿੰਗ