(ਸਮਾਜ ਵੀਕਲੀ)
ਕਾਲਾ ਕਾਨੂੰਨ ਇੱਕ ਨਵਾਂ ਆਇਆ ਜੀ,
ਹਰ ਬੰਦੇ ਤਾਈਂ ਵਕਤ ਪਾਇਆ ਜੀ,
ਸੜਕ ‘ਤੇ ਹਰ ਕਿਸੇ ਬੈਠਾਇਆ ਜੀ,
ਚੰਦਰੇ ਕਾਨੂੰਨਾ ਨੇ ਕਿਸਾਨਾਂ ਨੂੰ ਤਪਾਇਆ,
ਜਾਗ ਕਿਸਾਨਾਂ ਵੇ ਵੇਲਾ ਜਾਗਣ ਦਾ ਆਇਆ।
ਲੰਘਿਆ ਸਮਾਂ ਵੇ ਫਿਰ ਕਦੇ ਨਾ ਆਵੇ,
ਹਾਕਮ ਰੋਜ਼ ਹੀ ਕੋਈ ਨਵਾਂ ਪੰਗਾ ਪਾਵੇ,
ਤੂੰ ਵੀ ਚੜ੍ਹ ਜਾ ਵੇ ਗੱਡੀ ਦਿੱਲੀ ਨੂੰ ਜਾਵੇ ,
ਹਾਕਮ ਮਰਜ਼ੀ ਨੂੰ ਜਾਣਾ ਸਬਕ ਪੜ੍ਹਾਇਆ,
ਜਾਗ ਕਿਸਾਨਾਂ ਵੇ ਵੇਲਾ ਜਾਗਣ ਦਾ ਆਇਆ।
ਛੜੇ ਬੰਦੇ ਨੇ ਮੁਲਕ ਸੂਲੀ ਤੇ ਟੰਗਿਆ,
ਸੱਪ ਜ਼ਹਿਰ ਬਣ ਕੇ ਹੱਕਾਂ ‘ ਤੇ ਡੰਗਿਆ,
ਅੰਨ੍ਹੇ ਭਗਤਾਂ ਨੂੰ ਜਿਨ੍ਹੇ ਭਗਤੀ ਰੰਗਿਆ,
ਚੌਕੀਦਾਰ ਦਾ ਵੀ ਜਿਸਨੇ ਮੋਖਟ ਪਾਇਆ,
ਜਾਗ ਕਿਸਾਨਾਂ ਵੇ ਵੇਲਾ ਜਾਗਣ ਦਾ ਆਇਆ।
ਹੁਣ ਇੱਕਠੇ ਹੋ ਕੇ ,ਅੱਗੇ ਵੱਲ ਨੂੰ ਆਓ,
ਆਪਣੇ ਹੱਕ ਲੈਣੇ ,ਚਾਲੇ ਦਿੱਲੀ ਨੂੰ ਪਾਓ,
ਅੱਜ ਅੰਨਦਾਤੇ ਦਾ ,ਸਾਰੇ ਸਾਥ ਨਿਭਾਓ,
ਇੱਕਠੇ ਹੋ ਕੇ ਹੀ ਜਾਣਾ ਜ਼ੁਲਮ ਮੁਕਾਇਆ,
ਜਾਗ ਕਿਸਾਨਾਂ ਵੇ ਵੇਲਾ ਜਾਗਣ ਦਾ ਆਇਆ।
ਭਾਈ ਰੂਪਾ ਵੀ ਲਿਖ ਕੇ ਫਰਜ਼ ਨਿਭਾਵੇ,
ਭਾਵੇ ਕੁੱਝ ਹੋਜੇ,ਸੱਚ ਹੀ ਲਿਖ ਸੁਣਾਵੇ,
ਲਿਖ ਲਿਖ ਬੰਦਾਂ ਨੂੰ ਲੋਕਾਂ ਤੱਕ ਪੁਚਾਵੇਂ,
“ਬਲਕਾਰ” ਸੱਚ ਲਈ ਗੇੜਾ ਜੇਲ੍ਹ ਦਾ ਲਾਇਆ।
ਜਾਗ ਕਿਸਾਨਾਂ ਵੇ ਵੇਲਾ ਜਾਗਣ ਦਾ ਆਇਆ।
ਬਲਕਾਰ ਸਿੰਘ ਭਾਈ ਰੂਪਾ