ਹਮਬਰਗ (ਰੇਸ਼ਮ ਭਰੋਲੀ)- ਅਮਰੀਕ ਸਿੰਘ ਮੀਕਾ ਜਰਮਨ ਨੂੰ ਗਾਈਕੀ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ, ਪਰ ਜਰਮਨ ਵਿੱਚ ਆਉਣ ਤੋਂ ਬਾਦ ਤਕਰੀਬਨ ਪੰਦਰਾਂ ਕੁ ਸਾਲ ਪਹਿਲਾਂ ਗਾਈਕੀ ਦਾ ਸਹੀ ਸਫ਼ਰ ਸਰੂ ਹੋਇਆ ਸੀ. ਮੀਕਾ ਜੀ ਨੇ ਸਮੇਂ ਸਮੇਂ ਸਿਰ ਕਈ ਉਸਤਾਦਾ ਤੋਂ ਗਾਈਕੀ ਦੀਆਂ ਵਰੀਕੀਆਂ ਵੀ ਸਿੱਖੀਆਂ ਜ਼ਿਹਨਾਂ ਵਿੱਚ ਕਲਾਕਾਰਾਂ ਦੇ ਫ਼ਨਕਾਰ, ਉਸਤਾਦਾਂ ਦੇ ਉਸਤਾਦ ਪਾਕਿਸਤਾਨ ਤੋਂ ਆਪ ਸਭ ਦੇ ਜਾਣੇ ਪਹਿਚਾਣੇ ਉਸਤਾਦ ਜਨਾਬ, ਹਸੈਨ ਬਖ਼ਸ਼ ਗੁੱਲੂ ਜੀ ਦੇ ਬੇਟੇ ਜਨਾਬ ‘ਸਾਬੀਰ ਖਾਨ, ਜੀ ਤੇ ਉਸਤਾਦ ‘ਰਜਾ ਹੁਸੈਨ‘ ਤੇ ਉਸਤਾਦ ਨਿਰਮਲ ਸਿੱਧੂ ਤੋਂ ਵੀ ਗਾਈਕੀ ਦੇ ਗੁਣ ਵੀ ਸਿੱਖੇ ਤੇ ਸਭ ਤੋਂ ਪਹਿਲਾਂ ਜਿਸ ਗੀਤ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ‘ਛੱਤਰੀ ਦੀ ਛਾਂ, ਡੂਟ ਗੀਤ ਹੈ ਤੇ ਇਸ ਗੀਤ ਨੂੰ ਮੀਕਾ ਜੀ ਦੇ ਨਾਲ ਮਿਸ ਪੂਜਾ ਨੇ ਗਾਇਆ ਹੈ ਤੇ ਹੋਰ ਵੀ ਬਹੁਤ ਸਾਰੇ ਗੀਤ ਆਏ ਹਨ, ਕੁਝ ਸਮਾ ਪਹਿਲਾਂ ਮੀਕਾ ਜੀ ਦਾ ਗੀਤ, ‘ਬਾਬਿਆਂ ਨੇ ਕਿਹਾ‘ ਨੂੰ ਸ੍ਰੋਤਿਆਂ ਨੇ ਬੇਹੱਦ ਪਿਆਰ ਦਿੱਤਾ ਤੇ ਹੁਣ ਜ਼ਿੰਦਗੀ ਗੀਤ ਨੂੰ ਵੀ ਸਰੋਤੇ ਬੇਹੱਦ ਪਿਆਰ ਦੇ ਰਹੇ ਹਨ। ਮੈਨੂੰ ਤਾਂ ਲੱਗਦਾ ਇਹ ਗੀਤ ਅਮਰੀਕ ਮੀਕਾ ਨੇ ਆਪਣੇ ਜੀਵਨ ਨੂੰ ਮੁੱਖ ਰੱਖ ਕੇ ਹੀ ਜ਼ਿੰਦਗੀ ਗੀਤ ਲਿਖਿਆ ਹੈ ਪਰ ਇਹ ਇਕਾਲੇ ਅਮਰੀਕ ਮੀਕਾ ਦੀ ਕਹਾਣੀ ਨਹੀਂ ਬਲਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇਕ ਕੌੜਾ ਸੱਚ ਹੈ ਜੋ ਮੀਕਾ ਜੀ ਨੇ ਆਪਣੀ ਕਲਮ ਰਾਹੀਂ ਵਿਆਨ ਕੀਤਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਕਿ (ਰੇਸ਼ਮ ਭਰੋਲੀ) ਵੱਲੋਂ ਬੇਨਤੀ ਹੈ ਕਿ ਜਿਸ ਵੀ ਵੀਰ ਭੈਣ ਨੇ ਇਹ ਗੀਤ ਨਹੀਂ ਸੁਣਿਆ ਉਹ ਇਸ ਨੂੰ ਯੂ ਟੂ ਲਿੰਕ ਤੇ ਜਾਕੇ ਸੁਣ ਸਕਦੇ ਹੋ ਤੇ ਤੁਸੀਂ ਆਪਣੇ ਕੀਮਤੀ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰਿਉ।
https://YouTu.be/B46ghjcz–Ty
HOME ‘ਜ਼ਿੰਦਗੀ’ ਗੀਤ ਨੂੰ ਇੰਨਾਂ ਪਿਆਰ ਦੇਣ ਲਈ ਸਾਰਿਆਂ ਸ੍ਰੋਤਿਆਂ ਦਾ ਦਿਲ ਦੀਆਂ...