(ਸਮਾਜ ਵੀਕਲੀ)
ਉਂਝ ਕਹਿਣੇ ਨੂੰ ਜ਼ਿੰਦਗੀ ਬੜੀ ਸੁਖਾਲ਼ੀ ਸੀ
ਖ਼ਬਰ ਨਹੀਂ ਸੀ ਅਸਲੋਂ ਕਿੰਨੀਂ ਕਾਲ਼ੀ ਸੀ
ਪਹਿਲੀਆਂ ਦੀ ਇੱਕ ਰੀਝ ਸੀ ਪੂਰੀਆਂ ਪਾਵਾਂਗੇ
ਰੀਝ ਵੀ ਲਾਡਾਂ ਚਾਵਾਂ ਦੇ ਨਾਲ ਪਾਲੀ ਸੀ
ਜੀਹਦੀ ਛਾਵੇਂ ਬਹਿ ਕੇ ਬੱਸ ਉਡੀਕੀ ਏ
ਓਨੀ ਸੰਘਣੀ ਕਿੱਥੇ ਕੋਈ ਟਾਹਲੀ ਸੀ
ਉਸਦਾ ਹਿਜਰ ਰਸੀਦ ਹੋਇਆ ਤਾਂ ਹੋਸ਼ ਪਿਆ
ਮੇਰੀਆਂ ਭੋਲੀਆਂ ਅੱਖਾਂ ਅੱਗੇ ਜਾਲ਼ੀ ਸੀ
ਉਸਨੇ ਵੀ ਕੁਝ ਖ਼ਾਸ ਨਾ ਆਖਿਆ ਰੁਕਣ ਲਈ
ਮੈਂਨੂੰ ਵੀ ਕੰਮ ਉੱਤੇ ਜਾਣ ਦੀ ਕਾਹਲੀ ਸੀ
ਹੁਣ ਸੋਚਾਂ ਤਾਂ ਮਨੋਂ ਮਨੀ ਹੱਸ ਲੈਂਦਾ ਹਾਂ
ਪਹਿਲਾਂ ਪਹਿਲ ਤਾਂ ਖ਼ਾਨਾ ਅਸਲੋਂ ਖ਼ਾਲੀ ਸੀ
…………✍️ ਡਾ. ਹਰਦੀਪ ਸਿੰਘ
+91 80917 83839